ਹਾਦਸੇ 'ਚ ਜਾਨ ਗੁਆਉਣ ਵਾਲੇ ਦੇ ਪਰਿਵਾਰ ਨੂੰ 12 ਲੱਖ ਮੁਆਵਜ਼ਾ

Monday, Dec 03, 2018 - 11:38 AM (IST)

ਹਾਦਸੇ 'ਚ ਜਾਨ ਗੁਆਉਣ ਵਾਲੇ ਦੇ ਪਰਿਵਾਰ ਨੂੰ 12 ਲੱਖ ਮੁਆਵਜ਼ਾ

ਚੰਡੀਗੜ੍ਹ (ਸੰਦੀਪ) : ਪਿਛਲੇ ਸਾਲ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਪੰਚਕੂਲਾ ਵਾਸੀ ਦਲੀਪ ਸਿੰਘ ਦੇ ਪਰਿਵਾਰ ਲਈ ਐੱਮ. ਏ. ਸੀ. ਟੀ. (ਮੋਟਰ ਐਕਸੀਡੈਂਟ ਕਲੇਮ ਟ੍ਰਿਬੀਊਨਲ) ਨੇ 12 ਲੱਖ ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟ੍ਰਿਬੀਊਨਲ ਨੇ ਮੋਟਰ ਸਾਈਕਲ ਚਾਲਕ ਅਤੇ ਇੰਸ਼ੋਰੈਂਸ ਕੰਪਨੀ ਨੂੰ ਸਾਂਝੇ ਤੌਰ 'ਤੇ ਮ੍ਰਿਤਕ ਦੇ ਪਰਿਵਾਰ ਨੂੰ ਇਹ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਦਲੀਪ ਦੀ ਪਤਨੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੇ ਟ੍ਰਿਬੀਊਨਲ 'ਚ 30 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। 
ਦਾਇਰ ਕੀਤੀ ਗਈ ਪਟੀਸਨ ਮੁਤਾਬਕ ਪਿਛਲੇ ਸਾਲ 11 ਫਰਵਰੀ ਨੂੰ ਦਲੀਪ ਪਿੰਡ ਮਨਕੀ 'ਚ ਰਹਿਣ ਵਾਲੇ ਆਪਣੇ ਦੋਸਤ ਦੇ ਘਰ ਤੋਂ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਸੜਕ ਦਾ ਕੰਮ ਚੱਲਣ ਕਾਰਨ ਕਾਫੀ ਥਾਵਾਂ 'ਤੇ ਸੜਕ ਨੂੰ ਡਾਇਵਰਟ ਕੀਤਾ ਹੋਇਆ ਸੀ। ਇਸ ਦੌਰਾਨ ਮੋਟਰ ਸਾਈਕਲ ਤੇਜ ਚਲਾਉਣ ਕਾਰਨ ਸੁਭਾਸ਼ ਮੋਟਰਸਾਈਕਲ 'ਤੇ ਸੰਤੁਲਨ ਖੋਹ ਬੈਠਾ ਅਤੇ ਉਸ ਦਾ ਮੋਟਰਸਾਈਕਲ ਟੋਏ 'ਚ ਜਾ ਡਿਗਿਆ। ਇਸ ਹਾਦਸੇ 'ਚ ਜ਼ਖਮੀਂ ਹੋਣ 'ਤੇ ਦਲੀਪ ਨੂੰ ਸੈਕਟਰ-32 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਟ੍ਰਿਬੀਊਨਲ ਨੇ ਕੇਸ 'ਚ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮ੍ਰਿਤਕ ਦਲੀਪ ਦੇ ਪਰਿਵਾਰ ਲਈ 11,82,922 ਰੁਪਏ ਬਤੌਰ ਮੁਆਵਜ਼ਾ ਰਾਸ਼ੀ ਦੇਣ ਦੇ ਨਿਰਦੇਸ਼ ਦਿੱਤੇ ਹਨ।


author

Babita

Content Editor

Related News