ਸਾਥੀ ਨੂੰ ਨਹਿਰ ''ਚ ਡੁੱਬਦਾ ਦੇਖ ਭੱਜ ਗਏ ਦੋਸਤ, 11ਵੀਂ ਦੇ ਵਿਦਿਆਰਥੀ ਦੀ ਤੜਫ਼-ਤੜਫ਼ ਕੇ ਹੋਈ ਦਰਦਨਾਕ ਮੌਤ

Sunday, Aug 04, 2024 - 11:58 PM (IST)

ਸਾਥੀ ਨੂੰ ਨਹਿਰ ''ਚ ਡੁੱਬਦਾ ਦੇਖ ਭੱਜ ਗਏ ਦੋਸਤ, 11ਵੀਂ ਦੇ ਵਿਦਿਆਰਥੀ ਦੀ ਤੜਫ਼-ਤੜਫ਼ ਕੇ ਹੋਈ ਦਰਦਨਾਕ ਮੌਤ

ਮੋਗਾ (ਆਜ਼ਾਦ)- ਮੋਗਾ ਦੇ ਪਿੰਡ ਲੰਡੇਕੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 11ਵੀਂ ਕਲਾਸ ਦੇ ਇਕ ਵਿਦਿਆਰਥੀ ਜਸਦੀਪ ਸਿੰਘ ਜੱਸੂ (17) ਦੀ ਨਹਿਰ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਜਸਦੀਪ ਸਿੰਘ ਜੱਸੂ ਸਰਕਾਰੀ ਸਕੂਲ ਲੰਡੇਕੇ ਵਿਚ 11ਵੀਂ ਕਲਾਸ ਦਾ ਵਿਦਿਆਰਥੀ ਸੀ।

ਜਾਣਕਾਰੀ ਅਨੁਸਾਰ ਜੱਸੂ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਆਪਣੇ 3-4 ਦੋਸਤਾਂ ਨਾਲ ਲੰਡੇਕੇ ਵਾਲੀ ਨਹਿਰ ਵਿਚ ਨਹਾਉਣ ਲਈ ਗਿਆ ਸੀ, ਪਰ ਅਚਾਨਕ ਨਹਿਰ 'ਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਉਸ ਦੇ ਸਾਥੀ ਡਰ ਕੇ ਉਥੋਂ ਭੱਜ ਨਿਕਲੇ। ਜਦ ਉਹ ਕਾਫ਼ੀ ਦੇਰ ਘਰ ਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਆਪਣੇ ਪੁੱਤਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਇਸ ਬਾਰੇ ਜੱਸੂ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਨਹਿਰ ਵਿਚ ਡੁੱਬ ਗਿਆ ਹੈ।

ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ

ਇਹ ਸੁਣ ਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ ਤੇ ਉਹ ਤੁਰੰਤ ਨਹਿਰ 'ਤੇ ਪੁੱਜੇ, ਜਿੱਥੇ ਪਹੁੰਚ ਕੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਲਾਸ਼ ਨੂੰ ਬਾਹਰ ਕੱਢਿਆ। ਸਹਾਇਕ ਥਾਣੇਦਾਰ ਜਗਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਅਸ਼ੋਕ ਸਿੰਘ ਨਿਵਾਸੀ ਪਿੰਡ ਲੰਡੇਕੇ ਦੇ ਬਿਆਨਾਂ ’ਤੇ ਅ/ਧ 194 ਨੂੰ ਕਾਰਵਾਈ ਕਰਨ ਦੇ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅਮਰੀਕੀਆਂ ਦੀ ਇਕ ਚੌਥਾਈ ਆਮਦਨ ਤੱਕ ਪਹੁੰਚਣ ’ਚ ਵੀ ਭਾਰਤੀਆਂ ਨੂੰ ਲੱਗ ਜਾਣਗੇ 75 ਸਾਲ !

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News