11 ਸਾਲਾ ਬੱਚੇ ਨੇ ਸਾਢੇ 3 ਸਾਲ ਦੀ ਲੜਕੀ ਨੂੰ ਅਗਵਾ ਹੋਣੋਂ ਬਚਾਇਆ

Monday, Aug 27, 2018 - 12:26 AM (IST)

11 ਸਾਲਾ ਬੱਚੇ ਨੇ ਸਾਢੇ 3 ਸਾਲ ਦੀ ਲੜਕੀ ਨੂੰ ਅਗਵਾ ਹੋਣੋਂ ਬਚਾਇਆ

ਬੱਧਨੀ ਕਲਾਂ, (ਬੱਬੀ)- ਸਥਾਨਕ ਸਹਿਰ ਦੇ ਅੰਦਰਲੇ ਬਾਜ਼ਾਰ ਵਿਚ ਅੱਜ ਉਸ ਸਮੇਂ ਇਕ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਜਦੋਂ ਘਰ ਦੇ ਗੇਟ ਅੱਗੇ ਖੇਡ ਰਹੀ ਇਕ ਮਾਸੂਮ ਬੱਚੀ ਨੂੰ ਅਣਪਛਾਤੇ ਮੋਟਰਸਾਇਕਲ ਸਵਾਰ ਵਿਅਕਤੀ ਵੱਲੋਂ ਚੁੱਕ ਕੇ ਲਿਜਾਣ ਦੀ  ਕੋਸ਼ਿਸ਼ ਕੀਤੀ ਗਈ, ਪਰ ਉਸ ਘਰ ਅੰਦਰ ਟਿਊਸ਼ਨ ਪੜ੍ਹ ਰਹੇ ਗੁਆਂਢੀਆਂ ਦੇ ਇਕ 11 ਸਾਲਾ ਦੇ ਲ਼ਡ਼ਕੇ ਨੇ ਰੋਲਾ ਪਾ ਕਿ ਉਨ੍ਹਾਂ ਤੋਂ ਉਕਤ ਬੱਚੀ ਨੂੰ ਛੁਡਵਾ ਲਿਆ ਜਿਸ ’ਤੇ ਮੋਟਰਸਾਇਕਲ ਸਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਦਾ ਰੋਲਾ ਪੈਣ ’ਤੇ ਲੋਕ ਇਕੱਠੇ ਹੋ ਗਏ ਤੇ ਸੂਚਨਾ ਮਿਲਣ ’ਤੇ  ਡੀ. ਐੱਸ. ਪੀ. ਸੂਬੇਗ ਸਿੰਘ ਤੇ ਥਾਣਾ ਬੱਧਨੀ ਕਲਾਂ ਦੇ ਮੁੱਖ-ਅਫਸਰ ਇੰਸਪੇਕਟਰ ਸੁਰਜੀਤ ਸਿੰਘ ਵੀ ਤਰੁੰਤ ਘਟਨਾ ਸਥਾਨ ਉੱਪਰ ਪਹੁੰਚ ਗਏ। ਇਸ ਘਟਨਾ ਸਬੰਧੀ ਉਕਤ ਬੱਚੀ ਦੇ ਦਾਦਾ ਪਵਨ ਕੁਮਾਰ ਪੁੱਤਰ ਦੇਵ ਰਾਜ ਵਾਸ਼ੀ ਬੱਧਨੀ ਕਲਾਂ ਨੇ ਦੱਸਿਆ ਕਿ ਉਸ ਦੀ ਮਾਸੂਮ ਪੋਤੀ ਪਾਵਨੀ ਦੇਵੀ, ਜਿਸ ਦੀ ਉਮਰ ਸਾਢੇ ਤਿੰਨ ਸਾਲ ਦੇ ਕਰੀਬ ਹੈ ਅੱਜ ਸਾਂਮ ਨੂੰ 5.30 ਵਜੇ ਦੇ ਕਰੀਬ ਘਰ ਦੇ ਗੇਟ ਅੱਗੇ ਖੇਡ ਰਹੀ ਸੀ ਕਿ ਇਕ ਅਣਪਛਾਤਾ ਮੋਟਰਸਾਇਕਲ ਸਵਾਰ ਵਿਅਕਤੀ ਘਰ ਦੇ ਗੇਟ ਕੋਲ ਆਇਅਾ ਤੇ ਉਸ ਦੀ ਪੋਤੀ ਨੂੰ ਚੁੱਕ ਕਿ ਮੋਟਰਸਾਇਕਲ ’ਤੇ ਬਿਠਾਉਣ ਲੱਗ ਪਿਆ ਇਸ ਦੌਰਾਨ ਉਨ੍ਹਾਂ ਦੇ ਗੁਆਂਢ ਦਾ ਇਕ 11 ਸਾਲਾਂ ਲਡ਼ਕਾ ਰਾਘਵ ਜੋ ਕਿ ਸਾਡੇ ਘਰ ਟਿਊਸ਼ਨ ਪੜ੍ਹਣ ਆਇਆ ਹੋਇਆ ਸੀ ਨੇ ਜਦੋਂ  ਮੇਰੀ ਬੱਚੀ ਨੂੰ  ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਦੇਖਿਆ ਤਾਂ ਉਸ ਨੇ ਰੋਲਾ ਪਾ ਦਿੱਤਾ ਤੇ ਬਹਾਦਰੀ ਨਾਲ ਉਸ ਦਾ ਮੁਕਾਬਲਾ ਕਰਨਾ ਸੁਰੂ ਕਰ ਦਿੱਤਾ ਜਿਸ ’ਤੇ ਅਨਪਛਾਤਾ ਵਿਅਕਤੀ ਉਸ ਦੀ ਮਾਸੂਮ ਪੋਤੀ ਨੂੰ ਉੱਥੇ ਸੁੱਟ ਕੇ ਭੱਜ ਗਿਆ  ਅਤੇ  ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਬਹਾਦਰੀ ਦਿਖਾਉਣ ਵਾਲੇ ਲ਼ਡ਼ਕੇ ਦੀ ਪ੍ਰਸੰਸਾਂ ਕਰਦਿਆਂ ਉਸ ਨੂੰ ਇਨਾਂਮ ਦਿੱਤਾ ।  ਪੁਲਸ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਜਲਦ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਉਪਰੰਤ ਪੁਨੀਤ ਕੁਮਾਰ ਪੁੱਤਰ ਪਵਨ ਕੁਮਾਰ ਦੇ ਬਿਆਨਾਂ ’ਤੇ ਥਾਣਾ ਬੱਧਨੀ ਕਲਾਂ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ।        
                                                                            
 


Related News