ਚੰਡੀਗੜ੍ਹ ''ਚ ਨਹੀਂ ਥੰਮ ਰਿਹਾ ''ਕੋਰੋਨਾ'' ਦਾ ਕਹਿਰ, 11 ਨਵੇਂ ਕੇਸਾਂ ਦੀ ਪੁਸ਼ਟੀ

05/21/2020 8:48:57 AM

ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਦਾ ਗੜ੍ਹ ਬਣੀ ਬਾਪੂਧਾਮ ਕਾਲੋਨੀ 'ਚੋਂ ਕੋਰੋਨਾ ਦੇ 11 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ 'ਚੋਂ 9 ਕੇਸ ਇੱਕ ਹੀ ਬਿਲਡਿੰਗ ਦੇ ਹਨ। ਹੁਣ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 216 ਤੱਕ ਪੁੱਜ ਗਿਆ ਹੈ। ਇਨ੍ਹਾਂ 'ਚੋਂ 77 ਐਕਟਿਵ ਕੇਸ ਹਨ ਅਤੇ ਹੁਣ ਤੱਕ ਸ਼ਹਿਰ 'ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਰਾਤ ਨੂੰ ਵੀ 4 ਸਾਲਾਂ ਦੇ ਬੱਚੇ ਸਮੇਤ 3 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਇਨ੍ਹਾਂ 'ਚੋਂ 6 ਸਾਲਾਂ ਦੀ ਲੜਕੀ ਅਤੇ 28 ਸਾਲਾਂ ਦੀ ਇਕ ਔਰਤ ਇਕ ਹੀ ਪਰਿਵਾਰ 'ਚੋਂ ਹੈ। ਰਾਤ ਤੱਕ ਮਰੀਜ਼ਾਂ ਦੀ ਗਿਣਤੀ 205 ਤੱਕ ਸੀ ਪਰ ਵੀਰਵਾਰ ਸਵੇਰ ਤੱਕ ਇਹ ਗਿਣਤੀ 216 ਤੱਕ ਪਹੁੰਚ ਗਈ।
ਬਾਪੂਧਾਮ ਦੇ 3 ਲੋਕਾਂ ਨੂੰ ਭੇਜਿਆ ਘਰ
ਬਾਪੂਧਾਮ ਦੇ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਸ 'ਚ 50 ਸਾਲ ਦੀ ਇਕ ਔਰਤ, 16 ਦੀ ਲੜਕੀ ਅਤੇ 10 ਸਾਲ ਦਾ ਇਕ ਬੱਚਾ ਹੈ। ਦੋ ਵਾਰ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ। ਇਸ ਤਿੰਨਾਂ ਨੂੰ ਪੁਰਾਣੀ ਪਾਲਿਸੀ ਤਹਿਤ ਟੈਸਟ ਕਰ ਕੇ ਡਿਸਚਾਰਜ ਕੀਤਾ ਗਿਆ ਹੈ।
ਮਰੀਜ਼ਾਂ ਨੂੰ ਦੋ ਬੈਚ ’ਚ ਕੀਤਾ ਡਿਸਚਾਰਜ
ਪੀ. ਜੀ. ਆਈ. ਤੋਂ ਸਾਰੇ ਮਰੀਜ਼ਾਂ ਨੂੰ ਦੋ ਬੈਚ 'ਚ ਡਿਸਚਾਰਜ ਕੀਤਾ ਗਿਆ। ਪਹਿਲੇ ਬੈਚ 'ਚ 18 ਮਰੀਜ਼ ਸਨ, ਜਿਸ 'ਚ 7 ਪੁਰਸ਼ ਅਤੇ 11 ਔਰਤਾਂ ਸੀ, ਜਦੋਂ ਕਿ ਦੂਜੇ ਬੈਚ 'ਚ 27 ਮਰੀਜ਼ ਸਨ, ਜਿਨ੍ਹਾਂ 'ਚ 14 ਪੁਰਸ਼ ਅਤੇ 13 ਔਰਤਾਂ ਸੀ। ਕੋਵਿਡ ਸੈਂਟਰ ਦੇ ਇੰਚਾਰਜ ਡਾ. ਵਿਪਿਨ ਕੌਸ਼ਲ ਨੇ ਇਸ ਮੌਕੇ 'ਤੇ ਕਿਹਾ ਕਿ ਸਾਰੇ ਮਰੀਜ਼ਾਂ ਨੇ ਡਾਕਟਰਾਂ ਅਤੇ ਮੈਡੀਕਲ ਵਰਕਰਾਂ ਦਾ ਬਹੁਤ ਸਾਥ ਦਿੱਤਾ ਹੈ। ਇਨ੍ਹਾਂ 'ਚੋਂ ਅਜਿਹੇ ਕਈ ਮਰੀਜ਼ ਹਨ, ਜੋ ਜਦੋਂ ਦਾਖਲ ਹੋਏ ਸਨ, ਤਾਂ ਬਹੁਤ ਗ਼ੁੱਸੇ 'ਚ ਸਨ ਕਿ ਉਨ੍ਹਾਂ ਨੂੰ ਇਹ ਕਿਉਂ ਹੋਇਆ। ਮੈਂਟਲੀ ਤੌਰ 'ਤੇ ਆਪਣੇ ਆਪ ਤੋਂ ਨਰਾਜ਼ ਸਨ। ਬਾਅਦ 'ਚ ਉਨ੍ਹਾਂ ਨੇ ਸਾਥ ਦਿੱਤਾ, ਜਿਸ ਦੀ ਬਦੌਲਤ ਅੱਜ ਸਾਰੇ ਠੀਕ ਹੋ ਕੇ ਡਿਸਚਾਰਜ ਹੋ ਰਹੇ ਹਨ। 


Babita

Content Editor

Related News