ਕੇਂਦਰੀ ਜੇਲ੍ਹ ’ਚੋਂ 11 ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ
Monday, Aug 05, 2024 - 04:16 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ 'ਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ 11 ਮੋਬਾਇਲ ਫੋਨ, 1 ਫੋਨ ਬੈਟਰੀ, 1 ਮੋਬਾਇਲ ਚਾਰਜਰ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 3 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਜੇਲ੍ਹ ਅੰਦਰੋਂ 66 ਪੁੜੀਆਂ ਤੰਬਾਕੂ, 6 ਮੋਬਾਇਲ ਫੋਨ, 1 ਫੋਨ ਦੀ ਬੈਟਰੀ, 1 ਸਿਗਰਟ ਦੀ ਡੱਬੀ, 1 ਮੋਬਾਇਲ ਚਾਰਜਰ, 120 ਨਸ਼ੀਲੇ ਕੈਪਸੂਲ ਬਰਾਮਦ ਹੋਏ। ਜਾਂਚ ਕਰਤਾ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ ਰਾਹੀਂ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਕੀਤੀ।
ਤਲਾਸ਼ੀ ਦੌਰਾਨ ਦੋਸ਼ੀਅਨ ਹਵਾਲਾਤੀ ਮਨੀਸ਼ ਕੁਮਾਰ ਉਰਫ਼ ਡਾਕਟਰ ਪੁੱਤਰ ਦਰਸ਼ਨ ਲਾਲ ਵਾਸੀ ਨੇੜੇ ਰਾਜੂ ਭਗਤ ਮੰਦਿਰ ਗੁਰੂਹਰਸਹਾਏ, ਹਵਾਲਾਤੀ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਾਸਟਾ ਪੱਟੀ ਭਾਗ ਸਿੰਘ ਵਾਲਾ ਥਾਣਾ ਰਾਵਲਪਿੰਡੀ ਫਗਵਾੜਾ ਅਤੇ ਸੁਰਜੀਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਗੱਟੀ ਰਾਜੋ ਕੀ ਕੋਲੋਂ 5 ਪੁੜੀਆਂ ਜਰਦਾ, 5 ਮੋਬਾਇਲ ਫੋਨ ਕੀਪੈਡ, 4 ਬਿਨ੍ਹਾ ਸਿੰਮਾਂ ਵਾਲੇ ਤੇ 1 ਸਿੰਮ ਵਾਲਾ ਅਤੇ 1 ਬੈਟਰੀ ਫੋਨ ਦੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।