ਇਸ ਦਿਨ ਹੋਣਗੀਆਂ ਪੰਜਾਬ ਬੰਦ ਹੋਣ ਕਾਰਨ 10ਵੀਂ ਤੇ 12ਵੀਂ ਦੀਆਂ ਰੱਦ ਹੋਈਆਂ ਪ੍ਰੀਖਿਆਵਾਂ

Friday, Aug 16, 2019 - 07:16 PM (IST)

ਇਸ ਦਿਨ ਹੋਣਗੀਆਂ ਪੰਜਾਬ ਬੰਦ ਹੋਣ ਕਾਰਨ 10ਵੀਂ ਤੇ 12ਵੀਂ ਦੀਆਂ ਰੱਦ ਹੋਈਆਂ ਪ੍ਰੀਖਿਆਵਾਂ

ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਰੱਦ ਕੀਤੀਆਂ ਹੋਈਆਂ ਸਪਲੀਮੈਂਟਰੀ ਪ੍ਰੀਖਿਆਵਾਂ ਹੁਣ 23 ਅਗਸਤ ਨੂੰ ਕਰਵਾਈਆਂ ਜਾਣਗੀਆਂ। ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਦੱਸਿਆ ਕਿ 13 ਅਗਸਤ ਨੂੰ ਪੰਜਾਬ ਬੰਦ ਹੋਣ ਕਰਕੇ ਇਹ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਇਹ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਪ੍ਰੀਖਿਆ ਕੇਂਦਰਾਂ ਉੱਤੇ ਵਿਦਿਆਰਥੀਆਂ ਦੇ ਪੁਰਾਣੇ ਰੋਲ ਨੰਬਰਾਂ ਦੇ ਅਧੀਨ ਹੀ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2.15 ਵਜੇ ਤਕ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਸਬੰਧੀ ਇਹ ਸਾਰੀ ਸੂਚਨਾ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਕਰਵਾ ਦਿੱਤੀ ਗਈ ਹੈ।


author

Karan Kumar

Content Editor

Related News