10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਸੀ. ਬੀ. ਐੱਸ. ਸੀ. ਨੇ ਜਾਰੀ ਕੀਤਾ ਐਗਜ਼ਾਮ ਪ੍ਰਿਪਰੇਸ਼ਨ ਕੰਟੈਂਟ
Monday, Sep 28, 2020 - 01:52 AM (IST)
ਲੁਧਿਆਣਾ, (ਵਿੱਕੀ)– ਕੋਰੋਨਾ ਕਾਲ ਵਿਚ ਘਰ ਵਿਚ ਰਹਿ ਰਹੇ ਬੋਰਡ ਪ੍ਰੀਖਿਆਰਥੀਆਂ ਦੀ ਤਿਆਰੀ ਨੂੰ ਲੈ ਕੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10ਵੀਂ ਅਤੇ 12ਵੀਂ 2021 ਦੇ ਬੋਰਡ ਪ੍ਰੀਖਿਆਰਥੀਆਂ ਲਈ ਐਗਜ਼ਾਮੀਨੇਸ਼ਨ ਪ੍ਰਿਪਰੇਸ਼ਨ ਕੰਟੈਂਟ ਜਾਰੀ ਕੀਤਾ ਹੈ। ਇਸ ਪ੍ਰਿਪਰੇਸ਼ਨ ਕੰਟੈਂਟ ਨੂੰ ਨੈਸ਼ਨਲ ਡਿਜੀਟਲ ਲਾਈਬ੍ਰੇਰੀ ਆਫ ਇੰਡੀਆ (ਐੱਨ. ਡੀ. ਐੱਲ. ਆਈ.) ਨੇ ਬਣਾਇਆ ਹੈ। ਕੋੋਰੋਨਾ ਕਾਰਨ ਸਕੂਲ ਬੰਦ ਹੋਣ ਕਾਰਨ ਘਰ ਵਿਚ ਰਹਿ ਕੇ ਵਿਦਿਆਰਥੀਆਂ ਨੂੰ ਬੋਰਡ ਐਗਜ਼ਾਮ ਦੀ ਤਿਆਰੀ ’ਚ ਇਸ ਕੰਟੈਂਟ ਨਾਲ ਮੱਦਦ ਮਿਲੇਗੀ। ਸੀ. ਬੀ. ਐੱਸ. ਈ. ਅਨੁਸਾਰ ਇਸ ਵਿਚ ਉਨ੍ਹਾਂ ਸਾਰੇ ਬਿੰਦੂਆਂ ’ਤੇ ਫੋਕਸ ਕੀਤਾ ਗਿਆ ਹੈ, ਜੋ ਪ੍ਰੀਖਿਆ ਦੀ ਤਿਆਰੀ ’ਚ ਟੀਚਰਸ ਵੱਲੋਂ ਕੀਤਾ ਜਾਂਦਾ ਸੀ। ਬੋਰਡ ਪ੍ਰੀਖਿਆ ਦੇ ਪੈਟਰਨ ’ਤੇ ਇਸ ਵਿਚ ਸਵਾਲ ਅਤੇ ਉਸ ਦਾ ਜਵਾਬ ਚੈਪਟਰ ਵਾਈਜ਼ ਬਣਾਇਆ ਗਿਆ ਹੈ। ਇਸ ਵਿਚ ਸਾਰੀ ਗਾਈਡਲਾਈਨਸ ਦਿੱਤੀ ਗਈ ਹੈ, ਜੋ ਕਿ 2021 ਦੀ ਬੋਰਡ ਪ੍ਰੀਖਿਆ ਵਿਚ ਪੁੱਛਿਆ ਜਾਵੇਗਾ। ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਐਗਜ਼ਾਮੀਨੇਸ਼ਨ ਪ੍ਰਿਪਰੇਸ਼ਨ ਕੰਟੈਂਟ ਭੇਜਿਆ ਜਾ ਚੁੱਕਾ ਹੈ। ਜਿਸ ਨੂੰ ਸਾਰੇ ਸਕੂਲ ਆਪਣੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਇਹ ਮੁਹੱਈਆ ਕਰਵਾਉਣਗੇ। ਇਸ ਦੇ ਨਾਲ ਹੀ ndl.iitkgp.ac.in ’ਤੇ ਪ੍ਰਿਪਰੇਸ਼ਨ ਕੰਟੈਂਟ ਦੀ ਪੂਰੀ ਸਮੱਗਰੀ ਰੱਖੀ ਗਈ ਹੈ।