ਨੈਸ਼ਨਲ ਲੋਕ ਅਦਾਲਤ ''ਚ 106 ਕੇਸਾਂ ਦਾ ਨਿਪਟਾਰਾ

12/10/2017 8:17:41 AM

ਗਿੱਦੜਬਾਹਾ  (ਕੁਲਭੂਸ਼ਨ) - ਕੋਰਟ ਕੰਪਲੈਕਸ ਵਿਖੇ ਅੱਜ ਨੈਸ਼ਨਲ ਲੋਕ ਅਦਾਲਤ ਲਾਈ ਗਈ, ਜਿਸ 'ਚ ਬੈਂਕ ਰਿਕਵਰੀ, ਚੈੱਕਾਂ ਸਬੰਧੀ, ਪਰਿਵਾਰਕ ਝਗੜੇ, ਵਿਆਹ ਸਬੰਧੀ, ਮੋਟਰ ਵ੍ਹੀਕਲ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਹੋਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਦੌਰਾਨ ਐੱਸ. ਡੀ. ਜੇ. ਐੱਮ. ਹਰਪ੍ਰੀਤ ਕੌਰ ਦੀ ਅਦਾਲਤ 'ਚ ਆਏ ਕੁਲ 234 ਕੇਸਾਂ 'ਚੋਂ ਅੱਜ 106 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ, ਜਦਕਿ 2,03,02,542 ਰੁਪਏ ਦੀ ਰਿਕਵਰੀ ਕੀਤੀ ਗਈ।
ਇਸ ਮੌਕੇ ਲੋਕ ਅਦਾਲਤ ਦੇ ਮੈਂਬਰ ਵੇਦ ਪ੍ਰਕਾਸ਼ ਗੋਇਲ ਤੋਂ ਇਲਾਵਾ ਬਾਰ ਦੇ ਪ੍ਰਧਾਨ ਕੁਲਜਿੰਦਰ ਸੰਧੂ, ਮੋਹਿਤ ਸਿੰਗਲਾ, ਵੀ. ਪੀ. ਧੀਰ, ਜਤਿੰਦਰ ਗਰਗ, ਗੋਪਾਲ ਬਾਘਲਾ, ਐੱਚ. ਐੱਸ. ਚੰਨੀ, ਨਿਰੰਜਣ ਸਿੰਘ, ਕੁਲਦੀਪ ਜਿੰਦਲ, ਹੰਸਪਾਲ ਸਿੰਘ (ਸਾਰੇ ਐਡਵੋਕੇਟਸ), ਰੀਡਰ ਬੂਟਾ ਸਿੰਘ, ਜਗਜੀਤ ਸਿੰਘ ਨੈਬ ਕੋਰਟ, ਸੰਦੀਪ ਸਿੰਘ, ਹਰਪਾਲ ਸਿੰਘ ਆਦਿ ਮੌਜੂਦ ਸਨ।


Related News