ਲੁਧਿਆਣਾ 'ਚ ਦਰਦਨਾਕ ਹਾਦਸਾ : ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੀ 10 ਸਾਲਾ ਬੱਚੀ
Monday, Feb 05, 2024 - 04:35 PM (IST)
ਲੁਧਿਆਣਾ (ਖੁਰਾਣਾ) : ਜਲੰਧਰ-ਬਾਈਪਾਸ ਚੌਂਕ ਨੇੜੇ ਇਕ 10 ਸਾਲਾ ਬੱਚੀ ਬਿਜਲੀ ਦੀਆਂ ਤਾਰਾਂ ਨਾਲ ਝੁਲਸ ਗਈ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ 10 ਸਾਲਾ ਬੱਚੀ ਦਾ ਪਰਿਵਾਰ ਇੱਥੇ ਕਿਰਾਏ ਦੇ ਕਮਰੇ 'ਚ ਰਹਿੰਦਾ ਹੈ। ਘਰ ਦੀ ਛੱਤ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ 'ਚ ਚਾਈਨਾ ਡੋਰ ਅਤੇ ਪਤੰਗ ਫਸੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਲੋਕਾਂ ਨੂੰ ਵੱਡੀ ਰਾਹਤ, ਖ਼ਬਰ ਪੜ੍ਹ ਖ਼ੁਸ਼ ਹੋ ਜਾਣਗੇ
ਇਸ ਨੂੰ ਖਿੱਚਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਬਿਜਲੀ ਦੀਆਂ ਤਾਰਾਂ 'ਚੋਂ ਅੱਗ ਨਿਕਲਣ ਲੱਗੀ, ਜਿਸ ਦੀ ਲਪੇਟ 'ਚ ਉਕਤ ਬੱਚੀ ਆ ਗਈ। ਤਾਰਾਂ ਤੋਂ ਕਰੰਟ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ 'ਸੜਕ ਸੁਰੱਖਿਆ ਫੋਰਸ' ਨੇ ਬਚਾਈ ਪਹਿਲੀ ਜਾਨ, ਸੜਕ 'ਤੇ ਲਹੂ-ਲੁਹਾਨ ਪਿਆ ਸੀ ਨੌਜਵਾਨ
ਘਰ 'ਚ ਰਹਿੰਦੇ ਬਾਕੀ ਕਿਰਾਏਦਾਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਰੰਟ ਲੱਗਣ ਕਾਰਨ ਅੱਗ ਦੀਆਂ ਉੱਠੀਆਂ ਲਪਟਾਂ ਦੌਰਾਨ ਬੱਚੀ ਦਾ ਚਿਹਰਾ ਅਤੇ ਸਰੀਰ ਦੇ ਕਈ ਹੋਰ ਹਿੱਸੇ ਬੁਰੀ ਤਰ੍ਹਾਂ ਝੁਲਸ ਚੁੱਕੇ ਹਨ। ਫਿਲਹਾਲ ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8