ਸ਼ਰਾਬ ਪੀਣ ਤੇ ਪਿਆਉਣ ਵਾਲੇ 10 ਗ੍ਰਿਫਤਾਰ

04/30/2018 11:49:55 AM

ਜਲੰਧਰ (ਮਹੇਸ਼)— ਕਮਿਸ਼ਨਰ ਪੁਲਸ ਦੇ ਹੁਕਮਾਂ ਅਨੁਸਾਰ ਸ਼ਰੇਆਮ ਅਣ-ਅਧਿਕਾਰਤ ਹੋਟਲਾਂ/ਢਾਬਿਆਂ 'ਚ ਸ਼ਰਾਬ ਪੀਣ ਅਤੇ ਪਿਆਉਣ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਸਤਿੰਦਰ ਕੁਮਾਰ ਚੱਢਾ ਏ. ਸੀ. ਪੀ. ਸੈਂਟਰਲ ਦੀਆਂ ਹਦਾਇਤਾਂ 'ਤੇ ਬਲਵੀਰ ਸਿੰਘ ਮੁੱਖ ਅਫਸਰ ਥਾਣਾ ਨਵੀਂ ਬਾਰਾਂਦਰੀ ਜਲੰਧਰ ਦੀ ਨਿਗਰਾਨੀ ਹੇਠ ਏ. ਐੱਸ. ਆਈ. ਭੂਸ਼ਣ ਕੁਮਾਰ ਨੇ ਗਸ਼ਤ ਦੌਰਾਨ ਮੁਕੱਦਮਾ ਨੰਬਰ ਦਰਜ ਕਰਕੇ ਮੁਲਜ਼ਮ ਅਤੁਲ ਮਹਿੰਦਰੂ ਪੁੱਤਰ ਗਿਰਧਾਰੀ ਲਾਲ ਮਹਿੰਦਰੂ ਵਾਸੀ ਮਕਾਨ ਮਾਡਲ ਟਾਊਨ ਜਲੰਧਰ, ਆਸ਼ੂ ਕੌਸ਼ਲ ਪੁੱਤਰ ਸਰਬਜੀਤ ਕੌਸ਼ਲ ਗੁਰੂ ਨਾਨਕਪੁਰਾ ਵੈਸਟ ਜਲੰਧਰ, ਤੀਰਥ ਰਾਮ ਲਾਡੀ ਪੁੱਤਰ ਅਜੀਤ ਸਿੰਘ ਵਾਸੀ ਚੁਗਿੱਟੀ ਜਲੰਧਰ, ਸੁਨੀਲ ਕੁਮਾਰ ਪੁੱਤਰ ਦੇਵ ਰਾਜ ਵਾਸੀ ਦਸਮੇਸ਼ ਨਗਰ ਲਾਡੋਵਾਲੀ ਰੋਡ ਜਲੰਧਰ ਨੂੰ ਗ੍ਰਿਫਤਾਰ ਕੀਤਾ। 
ਏ. ਐੱਸ. ਆਈ. ਮਨੋਹਰ ਲਾਲ ਜਲੰਧਰ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਸੰਤੋਖ ਰਾਜ ਪੁੱਤਰ ਗੁਰਵੰਤ ਰਾਜ ਵਾਸੀ ਚੁਗਿੱਟੀ ਜਲੰਧਰ ਨੂੰ ਗ੍ਰਿਫਤਾਰ ਕੀਤਾ। ਏ. ਐੱਸ. ਆਈ. ਲਖਵਿੰਦਰ ਸਿੰਘ ਜਲੰਧਰ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਹਰੀ ਚੰਦਰ ਪੁੱਤਰ ਹਰਬੰਸ ਲਾਲ ਵਾਸੀ ਅਮਰ ਨਗਰ ਗੁਲਾਬ ਦੇਵੀ ਰੋਡ ਜਲੰਧਰ ਨੂੰ ਗ੍ਰਿਫਤਾਰ ਕੀਤਾ। ਏ. ਐੱਸ. ਆਈ. ਰਾਮ ਰਤਨ ਜਲੰਧਰ ਮੁਕੱਦਮਾ ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਚ ਦਰਜ ਕਰਕੇ ਮੁਲਜ਼ਮ ਸਜਿਤ ਮਹਾਤੋ ਪੁੱਤਰ ਪ੍ਰਸਾਦ ਮਹਾਤੋ ਵਾਸੀ ਨੇੜੇ ਇੰਡੋ-ਕੈਨੇਡੀਅਨ ਰਣਜੀਤ ਨਗਰ, ਦਿਨੇਸ਼ ਵਰਮਾ ਪੁੱਤਰ ਸੁਰਿੰਦਰ ਵਰਮਾ ਵਾਸੀ ਇਸਲਾਮਾਬਾਦ ਜਲੰਧਰ ਅਤੇ ਅਭੀ ਸਿੱਕਾ ਪੁੱਤਰ ਕਿਸ਼ਨ ਸਿੱਕਾ ਵਾਸੀ ਇਸਲਾਮਾਬਾਦ ਜਲੰਧਰ ਨੂੰ ਗ੍ਰਿਫਤਾਰ ਕੀਤਾ।


Related News