ਪਹਿਲੇ ਹੀ ਦਿਨ ਕੰਮ ''ਤੇ ਗਿਆ ਸੀ ਇਹ ਲੜਕਾ, ਵਾਪਰੀ ਅਜਿਹੀ ਅਣਹੋਣੀ ਕਿ ਘਰ ਪਰਤੀ ਲਾਸ਼

Thursday, Jun 08, 2017 - 07:03 PM (IST)

ਪਹਿਲੇ ਹੀ ਦਿਨ ਕੰਮ ''ਤੇ ਗਿਆ ਸੀ ਇਹ ਲੜਕਾ, ਵਾਪਰੀ ਅਜਿਹੀ ਅਣਹੋਣੀ ਕਿ ਘਰ ਪਰਤੀ ਲਾਸ਼

ਸੰਗਤ ਮੰਡੀ(ਮਨਜੀਤ)— ਪਿੰਡ ਘੁੱਧ 'ਚ ਨਿਰਮਾਣ ਅਧੀਨ ਕੇਂਦਰੀ ਯੂਨੀਵਿਰਸਿਟੀ 'ਚ ਕੰਮ ਕਰਦੇ ਸਮੇਂ ਉੱਪਰ ਦੀ ਮੰਜ਼ਿਲ ਤੋਂ ਇੱਟ ਡਿੱਗਣ ਨਾਲ ਕੰਮ ਕਰ ਰਹੇ ਵਿਦਿਆਰਥੀ ਦੀ ਮੌਤ ਹੋ ਗਈ। ਸੁਖਦੀਪ ਸਿੰਘ (16) ਪੁੱਤਰ ਲਖਵਿੰਦਰ ਸਿੰਘ ਜੋਕਿ 10ਵੀਂ ਕਲਾਸ ਦਾ ਵਿਦਿਆਰਥੀ ਹੈ, ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਉਹ ਕੰਮ 'ਤੇ ਲੱਗ ਗਿਆ ਸੀ। ਵੀਰਵਾਰ ਨੂੰ ਉਹ ਪਹਿਲੇ ਦਿਨ ਹੀ ਕੰਮ 'ਤੇ ਗਿਆ ਸੀ। ਜਿਵੇਂ ਹੀ ਉਹ ਹੇਠਲੀ ਮੰਜ਼ਿਲ 'ਤੇ ਕੰਮ ਕਰ ਰਿਹਾ ਸੀ ਕਿ ਉੱਪਰ ਦੀ ਮੰਜ਼ਿਲ ਤੋਂ ਇੱਟ ਡਿੱਗ ਗਈ ਜੋ ਸੁਖਦੀਪ ਸਿੰਘ ਦੇ ਸਿਰ 'ਤੇ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕੰਪਨੀ ਦੇ ਅਧਿਕਾਰੀਆਂ ਵੱਲੋਂ ਬੀਮੇ ਦੇ 2 ਲੱਖ ਅਤੇ ਨਕਦੀ 5 ਲੱਖ ਦੇਣ ਦੇ ਨਾਲ-ਨਾਲ ਜਿੰਨਾ ਸਮਾਂ ਕੰਪਨੀ ਇਥੇ ਰੁੱਕੇਗੀ, ਉਨ੍ਹਾਂ ਸਮਾਂ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ 'ਤੇ ਦੋਵੇਂ ਪੱਖਾਂ 'ਚ ਸਮਝੌਤਾ ਕੀਤਾ ਗਿਆ। ਯੂਨੀਵਰਸਿਟੀ 'ਚ ਕੰਮ ਕਰਵਾ ਰਹੀ ਕੰਪਨੀ ਦੀ ਸਿੱਧੇ ਤੌਰ 'ਤੇ ਇਹ ਅਣਗਹਿਲੀ ਸਾਹਮਣੇ ਆਈ ਹੈ। ਉਂਝ ਨਿਯਮਾਂ ਮੁਤਾਬਕ ਕੋਈ ਵੀ ਕੰਪਨੀ ਨਾਬਾਲਗ ਬੱਚੇ ਨੂੰ ਕੰਮ 'ਤੇ ਨਹੀਂ ਲਗਾ ਸਕਦੀ। ਦੂਜਾ ਕੰਮ ਦੌਰਾਨ ਉਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਕੰਪਨੀ ਵੱਲੋਂ ਆਪਣੀ ਚਲਾਕੀ ਦਿਖਾਉਂਦੇ ਹੋਏ ਲੜਕੇ ਦੀ ਮੌਤ ਤੋਂ ਬਾਅਦ ਸਵੇਰੇ ਜਿਸ ਰਜਿਸਟਰ 'ਤੇ ਹਾਜ਼ਰੀ ਲਗਾਈ ਸੀ, ਉਥੋਂ ਉਕਤ ਲੜਕੇ ਦਾ ਨਾਂ ਕੱਟ ਦਿੱਤਾ।


Related News