ਡੇਰੇ ’ਚ ਚੜ੍ਹਦੀ ਸ਼ਰਾਬ ਪੀਣ ਨਾਲ 1 ਵਿਅਕਤੀ ਦੀ ਮੌਤ, 3 ਦੀ ਹਾਲਤ ਗੰਭੀਰ

Monday, Apr 15, 2024 - 05:34 AM (IST)

ਡੇਰੇ ’ਚ ਚੜ੍ਹਦੀ ਸ਼ਰਾਬ ਪੀਣ ਨਾਲ 1 ਵਿਅਕਤੀ ਦੀ ਮੌਤ, 3 ਦੀ ਹਾਲਤ ਗੰਭੀਰ

ਜੈਤੋ (ਸਤਵਿੰਦਰ)– ਪਿੰਡ ਚੰਦਭਾਨ ਦੇ ਇਕ ਧਾਰਮਿਕ ਡੇਰੇ ’ਚ ਵਿਸਾਖੀ ਦੇ ਤਿਉਹਾਰ ’ਤੇ ਚੜ੍ਹਦੀ ਸ਼ਰਾਬ ਪੀਣ ਨਾਲ 1 ਵਿਅਕਤੀ ਦੀ ਮੌਤ ਤੇ 3 ਵਿਅਕਤੀਆਂ ਦੇ ਗੰਭੀਰ ਰੂਪ ’ਚ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਵਿਸਾਖੀ ਦੇ ਦਿਨ ਪਿੰਡ ਚੰਦਭਾਨ ਦੇ ਡੇਰੇ ’ਚ ਸ਼ਰਾਬ ਚੜ੍ਹਦੀ ਹੈ ਤੇ ਉਸ ਉਪਰੰਤ ਪ੍ਰਸ਼ਾਦ ਦੇ ਰੂਪ ’ਚ ਇਹ ਸ਼ਰਾਬ ਲੋਕਾਂ ਨੂੰ ਵਰਤਾਈ ਜਾਂਦੀ ਹੈ, ਜਿਸ ਕਾਰਨ ਸ਼ਰਾਬ ਪੀਣ ਉਪਰੰਤ 4 ਵਿਅਕਤੀ ਬੇਹੋਸ਼ ਹੋ ਗਏ ਤੇ ਉਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਰਾਤ ਵੇਲੇ ਕੁੜੀ ਨੂੰ ਮਿਲਣ ਆਏ ਨੌਜਵਾਨ ਦਾ ਦਾਦੇ-ਪੋਤੇ ਨੇ ਇੱਟਾਂ-ਰੌੜੇ ਮਾਰ ਕਰ ’ਤਾ ਕਤਲ

ਬੇਹੋਸ਼ ਵਿਅਕਤੀਆਂ ’ਚੋਂ ਸੱਤਪਾਲ ਸਿੰਘ ਉਰਫ਼ ਕੂੜਾ ਡਰਾਈਵਰ (50) ਵਾਸੀ ਟਿੱਬੀ ਸਾਹਿਬ ਰੋਡ ਜੈਤੋ ਦੀ ਮੌਤ ਹੋ ਗਈ। ਕ੍ਰਿਸ਼ਨ ਚੰਦ ਵਾਸੀ ਗੋਨਿਆਣਾ, ਦਵਿੰਦਰ ਸਿੰਘ ਵਾਸੀ ਆਕਲੀਆਂ ਤੇ ਬੀਤਾ ਸਿੰਘ ਵਾਸੀ ਜੀਦਾ ਨੂੰ ਸਿਵਲ ਹਸਪਤਾਲ ਕੋਟਕਪੂਰਾ ਤੋਂ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।

ਇਸ ਮਾਮਲੇ ’ਚ ਡੀ. ਐੱਸ. ਪੀ. ਜੈਤੋ ਸੁਖਦੀਪ ਸਿੰਘ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ 1 ਵਿਅਕਤੀ, ਜਿਸ ਦੀ ਮੌਤ ਹੋਈ ਹੈ, ਸ਼ਰਾਬ ਪੀਣ ਦਾ ਆਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News