ਸਿਰਸਾ ’ਚ ਕੋਰੋਨਾ ਨਾਲ 1 ਦੀ ਮੌਤ, 7 ਹੋਰ ਪਾਜ਼ੇਟਿਵ
Tuesday, Aug 18, 2020 - 08:15 PM (IST)
ਸਿਰਸਾ,(ਲਲਿਤ)- ਸਿਰਸਾ ’ਚ ਕੋਰੋਨਾ ਦੇ ਵੱਧ ਰਹੇ ਕਹਿਰ ਦਾ ਅਸਰ ਹੈ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਡੀ. ਸੀ. ਸਿਰਸਾ ਰਮੇਸ਼ ਬਿਢਾਨ ਨੇ ਦੱਸਿਆ ਕਿ ਹੁਣ ਹਫਤੇ ’ਚ 5 ਦਿਨ ਹੀ ਬਾਜ਼ਾਰ ਖੁੱਲ੍ਹੇ ਰਹਿਣਗੇ। ਜਦਕਿ ਸ਼ਨੀਵਾਰ ਤੇ ਐਤਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਦੁਕਾਨਾਂ ਨੂੰ ਖੋਲ੍ਹੇ ਜਾਣ ਦਾ ਸਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨਿਯਮਾਂ ਮੁਤਾਬਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ ਸਾਢੇ 6 ਵਜੇ ਤੱਕ ਹੀ ਦੁਕਾਨਾਂ ਖੁੱਲ੍ਹਣਗੀਆਂ। ਡੀ. ਸੀ. ਨੇ ਦੱਸਿਆ ਕਿ ਜਿਹੜੇ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਣਗੇ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਥੇ, ਮੰਗਲਵਾਰ ਨੂੰ ਸਿਰਸਾ ’ਚ ਕੋਰੋਨਾ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ ਤੇ 7 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾਕਟਰ ਸੁਰਿੰਦਰ ਨੈਨ ਨੇ ਦੱਸਿਆ ਕਿ ਜ਼ਿਲਾ ’ਚ ਕੋਰੋਨਾ ਪੀੜਤਾਂ ਦਾ ਅੰਕੜਾ 795 ਪੁੱਜ ਗਿਆ ਹੈ। ਇਨ੍ਹਾਂ ’ਚੋਂ 365 ਕੇਸ ਐਕਟਿਵ ਹਨ। ਨੈਨ ਨੇ ਦੱਸਿਆ ਕਿ 213 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਗਾਂਧੀ ਕਾਲੋਨੀ ਵਾਸੀ ਇਕ ਬਜ਼ੁਰਗ ਦੀ ਮੌਤ ਹੋਈ ਹੈ। ਕੋਰੋਨਾ ਨਾਲ ਜ਼ਿਲਾ ’ਚ ਨੌਵੀਂ ਮੌਤ ਹੋਈ ਹੈ।