ਰਾਮਾ ਮੰਡੀ ਫਲਾਈਓਵਰ ਤੋਂ ਤੇਜ਼ ਰਫ਼ਤਾਰ ਕਾਰ ਡਿੱਗੀ ਹੇਠਾਂ, 1 ਦੀ ਮੌਤ ਤੇ 4 ਜ਼ਖ਼ਮੀ
Sunday, May 22, 2022 - 05:13 PM (IST)
ਜਲੰਧਰ (ਮਹੇਸ਼) : ਸਵੇਰੇ ਤਕਰੀਬਨ 11 ਵਜੇ ਰਾਮਾ ਮੰਡੀ ਫਲਾਈਓਵਰ ’ਤੇ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਗੱਡੀ ’ਚ ਨਿਰੰਕਾਰੀ ਮਿਸ਼ਨ ਦੀ ਪਰਾਗਪੁਰ ਬ੍ਰਾਂਚ ਦੇ ਕਨਵੀਨਰ ਵਿਵੇਕ ਚੌਧਰੀ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਪ੍ਰਵੀਨ ਕੁਮਾਰੀ, ਬੇਟੀ ਸੁਦੀਕਸ਼ਾ, ਬੇਟਾ ਨਵਦੀਪ ਅਤੇ ਭਤੀਜੀ ਸੰਗੀਤਾ ਵੀ ਸਵਾਰ ਸਨ। ਵਿਵੇਕ ਚੌਧਰੀ ਸਮੇਤ ਸਾਰੇ ਜ਼ਖ਼ਮੀਆਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਵਿਵੇਕ ਚੌਧਰੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਇਹ ਵੀ ਪੜ੍ਹੋ : ਟਾਂਡਾ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪਤੀ-ਪਤਨੀ ਦੀ ਮੌਤ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜਲੰਧਰ ਕੈਂਟ ਦੇ ਏ. ਐੱਸ. ਆਈ. ਅਜੈਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਵਿਵੇਕ ਚੌਧਰੀ ਦੇ ਭਰਾ ਰਾਜਿੰਦਰ ਕੁਮਾਰ ਜੋ ਹਾਦਸੇ ਸਮੇਂ ਵੱਖਰੀ ਗੱਡੀ ’ਚ ਜਾ ਰਹੇ ਸਨ, ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਵਿਵੇਕ ਚੌਧਰੀ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਸਵੇਰੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ‘ਚਿੱਟੇ’ ਨਾਲ ਮੌਤ