ਕਾਰ-ਐਕਟਿਵਾ ਦੀ ਟੱਕਰ ''ਚ 1 ਜ਼ਖਮੀ
Monday, Dec 04, 2017 - 07:10 AM (IST)
ਗੁਰੂ ਕਾ ਬਾਗ, (ਭੱਟੀ)- ਪਿੰਡ ਸੰਗਤਪੁਰਾ ਨੇੜੇ ਕਾਰ-ਐਕਟਿਵਾ ਟੱਕਰ 'ਚ ਐਕਟਿਵਾ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਦੀ ਜੇਬ 'ਚੋਂ ਮਿਲੇ ਆਧਾਰ ਕਾਰਡ ਮੁਤਾਬਕ ਮੁਖਤਿਆਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਇੰਦਰਾ ਕਾਲੋਨੀ ਵੇਰਕਾ ਫਤਿਹਗੜ੍ਹ ਚੂੜੀਆਂ ਵੱਲੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਕਿ ਪਿੰਡ ਸੰਗਤਪੁਰਾ ਨੇੜੇ ਪਿੱਛੋਂ ਆ ਰਹੇ ਕਾਰ ਵਾਲੇ ਨੇ ਟੱਕਰ ਮਾਰ ਕੇ ਸੁੱਟ ਦਿੱਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਸਥਾਨਕ ਲੋਕਾਂ ਨੇ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ, ਜਦ ਕਿ ਕਾਰ ਚਾਲਕ ਮੌਕੇ ਤੋਂ ਕਾਰ ਭਜਾਉਣ 'ਚ ਕਾਮਯਾਬ ਹੋ ਗਿਆ।
