ਟਰੈਕਟਰ ਤੇ ਛੋਟੇ ਹਾਥੀ ਦੀ ਟੱਕਰ ''ਚ 1 ਦੀ ਮੌਤ
Thursday, Nov 23, 2017 - 06:41 AM (IST)

ਤਰਨਤਾਰਨ, (ਰਾਜੂ)- ਥਾਣਾ ਭਿੱਖੀਵਿੰਡ ਦੀ ਪੁਲਸ ਨੇ ਟਰੈਕਟਰ ਤੇ ਛੋਟੇ ਹਾਥੀ ਦੀ ਟੱਕਰ ਦੌਰਾਨ ਇਕ ਦੀ ਮੌਤ ਹੋਣ ਦੇ ਦੋਸ਼ ਹੇਠ ਛੋਟਾ ਹਾਥੀ ਚਾਲਕ ਤਰਸੇਮ ਸਿੰਘ ਪੁੱਤਰ
ਮਹਿੰਦਰ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਬਿਆਨ ਦਰਜ ਕਰਵਾਉਂਦੇ ਹੋਏ ਮੁਦਈ ਸੁੱਖਾ ਸਿੰਘ ਪੁੱਤਰ ਰੰਗਾ ਸਿੰਘ ਵਾਸੀ ਕੁੱਲਾ ਨੇ ਦੱਸਿਆ ਕਿ ਉਹ ਟਰੈਕਟਰ 'ਤੇ ਸਮੇਤ ਸੂਬਾ ਸਿੰਘ, ਸੋਨਾ ਸਿੰਘ, ਜਗਤਾਰ ਸਿੰਘ ਪੁੱਤਰ ਸਵ. ਦਲਬੀਰ ਸਿੰਘ ਆਦਿ ਵਾਸੀਅਨ ਕੁੱਲਾ ਨਾਲ ਆਪਣਾ ਕੰਮਕਾਜ ਖਤਮ ਕਰ ਕੇ ਪੱਟੀ ਵਾਲੀ ਸਾਈਡ ਤੋਂ ਵਾਪਸ ਪਿੰਡ ਕੁੱਲਾ ਨੂੰ ਆ ਰਹੇ ਸਨ ਤਾਂ ਸਾਹਮਣੇ ਤੋਂ ਇਕ ਛੋਟਾ ਹਾਥੀ, ਜਿਸ ਨੂੰ ਤਰਸੇਮ ਸਿੰਘ ਚਲਾ ਰਿਹਾ ਸੀ, ਨੇ ਸਿੱਧਾ ਲਿਆ ਕੇ ਸਾਡੇ ਟਰੈਕਟਰ 'ਚ ਮਾਰ ਦਿੱਤਾ, ਜਿਸ ਕਾਰਨ ਸਾਡੇ ਕਾਫੀ ਸੱਟਾਂ ਲੱਗੀਆਂ ਤੇ ਜਗਤਾਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪਿੰਡ ਵਾਸੀਆਂ ਨੇ ਸਾਨੂੰ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ, ਜਿਥੇ ਜਗਤਾਰ ਸਿੰਘ ਦੀ ਮੌਤ ਹੋ ਗਈ ਤੇ ਬਾਕੀ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਹਨ।