ਸਡ਼ਕ ਹਾਦਸਿਅਾਂ ’ਚ 1 ਦੀ ਮੌਤ, 1 ਜ਼ਖਮੀ

Monday, Jul 30, 2018 - 02:11 AM (IST)

ਸਡ਼ਕ ਹਾਦਸਿਅਾਂ ’ਚ 1 ਦੀ ਮੌਤ, 1 ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ (ਬਾਲੀ)-ਬੀਤੀ ਦੇਰ ਸ਼ਾਮ ਕੋਟਲਾ ਬੱਸ ਅੱਡੇ ਨਜ਼ਦੀਕ ਇਕ ਕਾਰ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ.  ਰਘੁਵੀਰ ਸਿੰਘ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਅਲਟੋ ਕਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਜਾ ਰਹੀ ਸੀ ਕਿ ਇਸ ਦਾ ਕੋਟਲਾ ਬੱਸ ਅੱਡੇ ਨਜ਼ਦੀਕ ਸੰਤੁਲਨ ਵਿਗਡ਼ ਗਿਆ ਤੇ ਕਾਰ ਕਈ ਚੀਜ਼ਾਂ ’ਚ ਵੱਜਦੀ ਹੋਈ ਸਡ਼ਕ ਦੇ  ਇਕ  ਪਾਸੇ ਦੁਕਾਨ ’ਤੇ ਖਡ਼੍ਹੇ ਇਕ ਬਜ਼ੁਰਗ ਲੇਖ ਰਾਮ (65) ਪੁੱਤਰ ਬੇਲੀ ਰਾਮ ਵਾਸੀ ਪਿੰਡ ਕੋਟਲਾ ਪਾਵਰ ਹਾਊਸ ’ਚ  ਜਾ  ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਪੁਲਸ ਨੇ ਕਾਰ ਚਾਲਕ ਨਛੱਤਰ ਸਿੰਘ ਪੁੱਤਰ ਦਲੇਲ ਸਿੰਘ ਵਾਸੀ ਪਿੰਡ ਭਾਓਵਾਲ ਥਾਣਾ ਨੂਰਪੁਰਬੇਦੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰ  ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਦਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਘਨੌਲੀ, (ਸ਼ਰਮਾ)-ਸਡ਼ਕ ਹਾਦਸੇ ਦੌਰਾਨ ਇਕ ਬਾਈਕ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਤਜਿੰਦਰ ਸਿੰਘ ਸੋਨੀ ਸਰਪੰਚ ਲੋਹਗਡ਼੍ਹ ਫਿੱਡੇ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਹਰਿੰਦਰ ਸਿੰਘ ਸਪੁੱਤਰ ਬਲਦੇਵ ਸਿੰਘ ਵਾਸੀ ਲੋਹਗਡ਼੍ਹ ਫਿੱਡੇ ਆਪਣੀ ਬਾਈਕ ’ਤੇ ਸਵਾਰ ਹੋ ਕੇ ਪਿੰਡ ਡਕਾਲਾ ਤੋਂ ਆਪਣੇ ਘਰ ਆ ਰਿਹਾ ਸੀ ਕਿ ਅੱਗੇ ਜਾ ਰਹੇ ਟਰੱਕ  ਕਾਰਨ ਉੱਡ ਰਹੀ ਸੁਆਹ ਉਕਤ ਬਾਇਕ ਸਵਾਰਦੀਆਂ ਅੱਖਾਂ ’ਚ ਪੈ ਗਈ ਅਤੇ ਸਡ਼ਕ ਦੀ ਹਾਲਤ ਖਸਤਾ ਹੋਣ ਕਾਰਨ ਉਹ ਆਪਣੀ ਦਿਸ਼ਾ ਤੋਂ ਭਟਕ ਗਿਆ ਤੇ ਸਡ਼ਕ ਦੇ ਨਾਲ ਖੇਤਾਂ ’ਚ ਲੱਗੇ ਪਾਪੂਲਰ ਦੇ ਦਰੱਖਤਾਂ ਨਾਲ ਉਸ ਦਾ ਸਿਰ ਜਾ  ਵੱਜਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਇਲਾਜ ਲਈ ਰੂਪਨਗਰ ਦੇ ਹਸਪਤਾਲ ਲਿਆਂਦਾ ਪਰ ਨੌਜਵਾਨ ਦੀ ਹਾਲਤ ਵਿਗਡ਼ਦੀ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਚੰਡੀਗ੍ਹਡ਼ ਰੈਫਰ ਕਰ ਦਿੱਤਾ।
 


Related News