ਹਾਦਸੇ ''ਚ 1 ਦੀ ਮੌਤ, ਅਣਪਛਾਤੇ ''ਤੇ ਕੇਸ ਦਰਜ

Monday, Feb 05, 2018 - 07:12 AM (IST)

ਹਾਦਸੇ ''ਚ 1 ਦੀ ਮੌਤ, ਅਣਪਛਾਤੇ ''ਤੇ ਕੇਸ ਦਰਜ

ਲੁਧਿਆਣਾ, (ਮਹੇਸ਼)- ਬਸਤੀ ਜੋਧੇਵਾਲ ਇਲਾਕੇ 'ਚ ਸੜਕ ਹਾਦਸੇ ਵਿਚ ਮਾਰੇ ਗਏ ਲਖਵਿੰਦਰ ਲਾਲਾ ਦੇ ਭਰਾ ਜੋਗਿੰਦਰਪਾਲ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ, ਜਿਸ 'ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਥਾਣਾ ਇੰਚਾਰਜ ਮੁਹੰਮਦ ਜ਼ਮੀਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਪੁਲਸ ਨੂੰ ਦਿੱਤੇ ਬਿਆਨ 'ਚ ਨਿਊ ਸੁਭਾਸ਼ ਨਗਰ ਨਿਵਾਸੀ ਜੋਗਿੰਦਰਪਾਲ ਨੇ ਦੱਸਿਆ ਕਿ 2 ਫਰਵਰੀ ਦੀ ਸ਼ਾਮ ਲਗਭਗ 6:00 ਵਜੇ ਖੁਦ ਨੂੰ ਪੁਲਸ ਮੁਲਾਜ਼ਮ ਦੱਸਣ ਵਾਲਾ ਇਕ ਵਿਅਕਤੀ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਭਰਾ ਲਖਵਿੰਦਰ ਨੂੰ ਸਲੇਮ ਟਾਬਰੀ ਥਾਣੇ ਲਿਜਾਣ ਦੀ ਗੱਲ ਕਹਿ ਕੇ ਮੋਟਰਸਾਈਕਲ 'ਤੇ ਬਿਠਾ ਕੇ ਨਾਲ ਲੈ ਗਿਆ। 
ਰਾਤ ਕਰੀਬ 9:00 ਵਜੇ ਉਹ ਜਦੋਂ ਸਲੇਮ ਟਾਬਰੀ ਥਾਣੇ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਕੁਚਲੀ ਹੋਈ ਹਾਲਤ 'ਚ ਉਸ ਦਾ ਭਰਾ ਦਿਖਾਈ ਦਿੱਤਾ, ਜਿਸ ਦੀ ਮੌਤ ਹੋ ਚੁੱਕੀ ਸੀ। 
ਪੁਲਸ ਦਾ ਕਹਿਣਾ ਹੈ ਕਿ ਲਖਵਿੰਦਰ ਨੂੰ ਕੁਚਲਣ ਵਾਲੇ ਵਾਹਨ ਦੇ ਨਾਲ-ਨਾਲ ਉਸ ਵਿਅਕਤੀ ਦਾ ਪਤਾ ਲਾਇਆ ਜਾ ਰਿਹਾ ਹੈ, ਜੋ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਉਸ ਨੂੰ ਆਪਣੇ ਨਾਲ ਲੈ ਗਿਆ ਸੀ।


Related News