40 ਬੋਤਲਾਂ ਸ਼ਰਾਬ ਸਣੇ 1 ਕਾਬੂ, 1 ਫਰਾਰ

Monday, Aug 21, 2017 - 07:51 AM (IST)

40 ਬੋਤਲਾਂ ਸ਼ਰਾਬ ਸਣੇ 1 ਕਾਬੂ, 1 ਫਰਾਰ

ਤਲਵੰਡੀ ਸਾਬੋ, (ਮੁਨੀਸ਼)- ਪੁਲਸ ਨੇ ਇਕ ਵਿਅਕਤੀ ਨੂੰ ਸਾਂਝੀ ਧਰਮਸ਼ਾਲਾ 'ਚ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਦੂਜਾ ਕਥਿਤ ਮੁਲਜ਼ਮ ਭੱਜਣ 'ਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਹੌਲਦਾਰ ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਣੇ ਸੰਗਤ ਰੋੜ 'ਤੇ ਨਾਕਾ ਲਗਾਇਆ ਹੋਇਆ ਸੀ, ਜਿਥੇ ਪੁਲਸ ਨੂੰ ਗੁਪਤਾ ਸੂਚਨਾ ਮਿਲੀ ਕਿ ਪਿੰਡ ਦੇ ਦੋ ਲੋਕ ਪਿੰਡ ਦੀ ਧਰਮਸ਼ਾਲਾ 'ਚ ਹਰਿਆਣਾ ਦੀ ਨਾਜਾਇਜ਼ ਸ਼ਰਾਬ ਵੇਚ ਰਹੇ ਹਨ ਤਾਂ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਛਾਪਾਮਾਰੀ ਕੀਤੀ, ਜਿਥੋਂ 12 ਬੋਤਲਾਂ ਜੁਗਨੀ ਅਤੇ 28 ਬੋਤਲਾਂ ਹੀਰ ਸ਼ਰਾਬ ਦੇਸੀ ਹਰਿਆਣਾ ਬਰਾਦਮ ਕੀਤੀ। ਮੌਕੇ 'ਤੇ ਕਥਿਤ ਮੁਲਜ਼ਮ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕਥਿਤ ਮੁਲਜ਼ਮ ਹਰਦੀਪ ਸਿੰਘ ਅਤੇ ਸ਼ਰਾਬ ਛੱਡ ਕੇ ਗਏ ਦੂਜੇ ਕਥਿਤ ਮੁਲਜ਼ਮ ਰੂਸ ਸਿੰਘ ਵਾਸੀ ਸੰਗਤ ਖੁਰਦ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News