ਚੋਰੀ ਦੇ ਮੋਟਰਸਾਈਕਲ ਤੇ 5 ਮੋਬਾਇਲਾਂ ਸਮੇਤ 1 ਗ੍ਰਿਫਤਾਰ

Sunday, Sep 03, 2017 - 02:02 AM (IST)

ਚੋਰੀ ਦੇ ਮੋਟਰਸਾਈਕਲ ਤੇ 5 ਮੋਬਾਇਲਾਂ ਸਮੇਤ 1 ਗ੍ਰਿਫਤਾਰ

ਧਾਰੀਵਾਲ, (ਖੋਸਲਾ, ਬਲਬੀਰ)-  ਥਾਣਾ ਧਾਰੀਵਾਲ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਅਤੇ ਪੰਜ ਮੋਬਾਇਲਾਂ ਸਮੇਤ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। 
ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਸਤਿੰਦਰ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਧਾਰੀਵਾਲ ਨੇ ਪੁਲਸ ਨੂੰ ਦੱਸਿਆ ਕਿ ਸਟੇਟ ਬੈਂਕ ਪਟਿਆਲਾ ਦੇ ਨਜ਼ਦੀਕ ਜੀ. ਟੀ. ਰੋਡ 'ਤੇ ਉਸਦੀ ਦੁਕਾਨ ਹੈ ਅਤੇ ਜਦ ਉਹ ਆਪਣੇ ਨਜ਼ਦੀਕ ਦੁਕਾਨਦਾਰ ਕੋਲ ਖੜ੍ਹਾ ਸੀ ਤਾਂ ਉਸਨੇ ਦੇਖਿਆ ਕਿ ਇਕ ਨੌਜਵਾਨ ਉਸਦੀ ਦੁਕਾਨ ਦੇ ਅੱਗੇ ਮੋਟਰਸਾਈਕਲ ਖੜ੍ਹਾ ਕਰ ਕੇ ਦੁਕਾਨ ਦੇ ਅੰਦਰ ਵੜਿਆ ਹੈ, ਜਿਸ 'ਤੇ ਉਕਤ ਨੌਜਵਾਨ ਨੂੰ ਗਾਹਕ ਸਮਝ ਕਿ ਜਦ ਉਹ ਦੁਕਾਨ 'ਚ ਆਇਆ ਤਾਂ ਉਕਤ ਨੌਜਵਾਨ ਉਸਦੇ ਗੱਲੇ ਨੂੰ ਖੋਲ੍ਹ ਕੇ ਉਸ ਵਿਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ 'ਤੇ ਉਕਤ ਨੌਜਵਾਨ ਨੂੰ ਹੋਰ ਨਜ਼ਦੀਕੀ ਦੁਕਾਨਦਾਰਾਂ ਦੇ ਸਹਿਯੋਗ ਨਾਲ ਮੌਕੇ 'ਤੇ ਕਾਬੂ ਕਰ ਲਿਆ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਏ. ਐੱਸ. ਆਈ. ਗੁਰਮੁੱਖ ਸਿੰਘ ਅਤੇ ਏ. ਐੱਸ. ਆਈ. ਪ੍ਰਭ ਦਿਆਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਮੋਟਰਸਾਈਕਲ ਅਤੇ 5 ਮੋਬਾਇਲਾਂ ਸਮੇਤ ਕਾਬੂ ਕਰ ਕੇ ਜਦ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੀ ਪਛਾਣ ਲੱਲੋ ਪੁੱਤਰ ਮੁਸਤਾਕ ਮਸੀਹ ਵਾਸੀ ਪਿੰਡ ਆਲੋਵਾਲ ਵਜੋਂ ਦਿੱਤੀ ਅਤੇ ਇਹ ਵੀ ਦੱਸਿਆ ਕਿ ਇਹ ਮੋਟਰਸਾਈਕਲ ਉਸਨੇ ਡੇਰਾ ਬਾਬਾ ਨਾਨਕ ਤੋਂ ਚੋਰੀ ਕੀਤਾ ਹੋਇਆ ਹੈ ਅਤੇ ਅੱਜ ਉਹ ਉਕਤ ਦੁਕਾਨ ਦੇ ਗੱਲੇ ਵਿਚੋਂ ਪੈਸੇ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ ਕਿ ਕਾਬੂ ਆ ਗਿਆ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਸਤਿੰਦਰ ਕੁਮਾਰ ਦੇ ਬਿਆਨਾਂ ਅਨੁਸਾਰ ਕੇਸ ਦਰਜ ਕਰ ਕੇ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ।


Related News