75 ਕਿਲੋ ਭੁੱਕੀ ਸਮੇਤ 1 ਗ੍ਰਿਫਤਾਰ

Wednesday, Sep 13, 2017 - 07:19 AM (IST)

ਮੋਹਾਲੀ (ਰਾਣਾ)- ਐੱਸ. ਟੀ. ਐੱਫ. ਨੇ ਇਕ ਮੁਲਜ਼ਮ ਨੂੰ 75 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ । ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ. ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਮੁਲਜ਼ਮ ਨੂੰ ਬੁੱਧਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ, ਜਿਸਦੀ ਪਛਾਣ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਖਮਾਣੋਂ ਪਿੰਡ ਉੱਚਾ ਜਟਾਣਾ ਨਿਵਾਸੀ ਹਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ । 
ਏ. ਆਈ. ਜੀ. ਰੋਪੜ ਰੇਂਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੇਜ਼-1 ਦੇ ਬੱਸ ਸਟੈਂਡ ਕੋਲ ਇਕ ਵਿਅਕਤੀ ਨਸ਼ੇ ਦੀ ਸਪਲਾਈ ਕਰਨ ਆ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਐੱਸ. ਟੀ. ਐੱਫ. ਦੀ ਟੀਮ ਨੂੰ ਭੇਜਿਆ ਗਿਆ । ਜਿਵੇਂ ਹੀ ਮੁਲਜ਼ਮ ਹਰਜੀਤ ਨਸ਼ੇ ਦੀ ਸਪਲਾਈ ਕਰਨ ਪਹੁੰਚਿਆ, ਉਸ ਨੂੰ ਦਬੋਚ ਲਿਆ ਗਿਆ । ਮੁਲਜ਼ਮ ਟਰੱਕ ਵਿਚ ਸਵਾਰ ਸੀ ।
ਪੁਲਸ ਜਾਂਚ ਵਿਚ ਅਜੇ ਤਕ ਸਾਹਮਣੇ ਆਇਆ ਕਿ ਮੁਲਜ਼ਮ ਭੁੱਕੀ ਰਾਜਸਥਾਨ ਤੋਂ ਲਿਆਉਂਦਾ ਸੀ, ਜੋ ਆਪ ਵੀ ਖਾਂਦਾ ਸੀ ਤੇ ਅੱਗੇ ਸਪਲਾਈ ਵੀ ਕਰਦਾ ਸੀ । ਪੁਲਸ ਹੁਣ ਮੁਲਜ਼ਮ ਦਾ ਰਿਮਾਂਡ ਮੰਗੇਗੀ, ਤਾਂ ਕਿ ਰਾਜਸਥਾਨ ਵਿਚ ਮੁਲਜ਼ਮ ਜਿਸ ਤੋਂ ਨਸ਼ੀਲਾ ਪਦਾਰਥ ਲੈ ਕੇ ਆਉਂਦਾ ਸੀ ਉਸ ਨੂੰ ਦਬੋਚਿਆ ਜਾ ਸਕੇ। ਇਸ ਦੇ ਨਾਲ ਮੁਲਜ਼ਮ ਅੱਗੇ ਜਿਨ੍ਹਾਂ ਲੋਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ, ਉਨ੍ਹਾਂ ਬਾਰੇ ਵੀ ਪਤਾ ਲਾਉਣਾ ਹੈ । ਅਜੇ ਤਕ ਐੱਸ. ਟੀ. ਐੱਫ. ਵਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ 24 ਕੇਸ ਦਰਜ ਕੀਤੇ ਜਾ ਚੁੱਕੇ ਹਨ ਤੇ 52 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ ਵੀ ਭੇਜਿਆ ਜਾ ਚੁੱਕਾ ਹੈ।


Related News