12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਗ੍ਰਿਫਤਾਰ

02/09/2018 7:46:39 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਾਜਾਇਜ਼ ਸ਼ਰਾਬ ਦੇ ਮਾਮਲੇ 'ਚ 1 ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਐੱਚ. ਸੀ. ਬਲਵੰਤ ਸਿੰਘ, ਐੱਚ. ਸੀ. ਗੁਰਮੇਜ ਸਿੰਘ, ਐੱਚ. ਸੀ. ਰਵਿੰਦਰ ਕੁਮਾਰ, ਪੀ. ਐੱਚ. ਜੀ. ਜਗਤਾਰ ਸਿੰਘ ਆਦਿ ਮੋਟਰਸਾਈਕਲਾਂ 'ਤੇ ਗਸ਼ਤ ਕਰਦੇ ਹੋਏ ਪਿੰਡ ਲਾਟੀਆਂਵਾਲ ਅਹਿਮਦਪੁਰ ਛੰਨਾ ਆਦਿ ਪਿੰਡਾਂ ਨੂੰ ਜਾ ਰਹੇ ਸਨ ਤਾਂ ਪਿੰਡ ਤਲਵੰਡੀ ਮਾਧੋ ਵਾਲੀ ਸਾਈਡ ਤੋਂ ਇਕ ਨੌਜਵਾਨ ਨੂੰ ਪੈਦਲ ਹੱਥ 'ਚ ਇਕ ਵਜ਼ਨਦਾਰ ਪਲਾਸਟਿਕ ਦੀ ਕੇਨੀ ਫੜੀ ਵੇਖ ਸ਼ੱਕ ਦੇ ਆਧਾਰ 'ਤੇ ਰੋਕਿਆ ਤੇ ਨਾਂ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਂ ਰਣਜੀਤ ਸਿੰਘ ਉਰਫ ਜੀਤਾ ਪੁੱਤਰ ਕਸ਼ਮੀਰ ਲਾਲ ਪਿੰਡ ਭੱਦਮਾ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਦੱਸਿਆ, ਤਲਾਸ਼ੀ ਲੈਣ 'ਤੇ ਕੇਨੀ 'ਚੋਂ 12 ਬੋਤਲਾਂ (9750 ਐੱਮ. ਐੱਲ.) ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਉਕਤ ਮੁਲਾਜ਼ਮ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 


Related News