ਕੋਟਕਪੂਰਾ : ਕਾਰ ਹੇਠਾਂ ਆਉਣ ਕਾਰਨ ਡੇਢ ਸਾਲਾ ਮਾਸੂਮ ਦੀ ਹੋਈ ਦਰਦਨਾਕ ਮੌਤ

Sunday, Dec 04, 2022 - 06:14 PM (IST)

ਕੋਟਕਪੂਰਾ : ਕਾਰ ਹੇਠਾਂ ਆਉਣ ਕਾਰਨ ਡੇਢ ਸਾਲਾ ਮਾਸੂਮ ਦੀ ਹੋਈ ਦਰਦਨਾਕ ਮੌਤ

ਕੋਟਕਪੂਰਾ (ਨਰਿੰਦਰ ਬੈੜ੍ਹ) : ਕੋਟਕਪੂਰਾ 'ਚ ਸੜਕ ਹਾਦਸੇ ਦੌਰਾਨ ਇਕ ਮਾਸੂਮ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਲਾਜਪਤ ਨਗਰ ਫਰੀਦਕੋਟ ਰੋਡ ਇਕ ਹਾਦਸਾ ਵਾਪਰਿਆ, ਜਿਸ 'ਚ ਸੜਕ ’ਤੇ ਖੇਡ ਰਹੀ ਇਕ ਡੇਢ ਸਾਲ ਦੀ ਮਾਸੂਮ ਬੱਚੀ ਦੀ ਫਰੀਦਕੋਟ ਵਾਲੇ ਪਾਸਿਓਂ ਆ ਰਹੀ ਇਕ ਕਾਰ ਹੇਠ ਅਚਾਨਕ ਆ ਜਾਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ- ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਖ਼ੁਲਾਸਾ

ਹਾਦਸੇ ਤੋਂ ਬਾਅਦ ਬੱਚੀ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ , ਕੋਟਕਪੂਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਸ਼ਹਿਰੀ ਪੁਲਸ ਕੋਟਕਪੂਰਾ ਥਾਣਾ ਦੀ ਪੁਲਸ ਨੇ ਮੌਕੇ 'ਤੇ ਆ ਕੇ ਮ੍ਰਿਤਕ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਕੋਟਕਪੂਰਾ ਵਾਸੀ ਇੰਦਰਜੀਤ ਸਿੰਘ , ਜੋ ਕਿ ਕਾਰ ਚਲਾ ਰਿਹਾ ਸੀ, ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ- ਪਟਿਆਲਾ 'ਚ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਸੂਆ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News