ਮਾਤਾ ਬਗਲਾਮੁਖੀ ਯੱਗ ’ਚ 1,25,000 ਜੋਤਾਂ ਪ੍ਰਕਾਸ਼ ਕੀਤੀਆਂ ਜਾਣਗੀਆਂ
Friday, Dec 22, 2023 - 09:58 AM (IST)
ਲੋਹੀਆਂ ਖਾਸ (ਰਾਜਪੂਤ) - ਬ੍ਰਹਮਲੀਨ ਸ਼੍ਰੀ ਸ਼੍ਰੀ 108 ਮਹੰਤ ਸਵਾਮੀ ਸ਼ਾਂਤੀਗਿਰੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਮਾਂ ਬਗਲਾਮੁਖੀ ਸੇਵਾ ਦਲ ਨਿਊ ਸ਼ਿਵ ਮੰਦਰ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਗਰ ਦੀ ਸੁੱਖ- ਸ਼ਾਂਤੀ, ਜਾਦੂ-ਟੂਣੇ, ਕਾਲਾ ਗਿਆਨ, ਨੌਂ ਗ੍ਰਹਿ ਨੁਕਸ ਤੇ ਵਾਸਤੂ ਨੁਕਸ ਦੀ ਰੋਕਥਾਮ ਲਈ ਨਿਊ ਸ਼ਿਵ ਮੰਦਰ ਲੋਹੀਆਂ ਖਾਸ ਵੱਲੋਂ ਮਾਤਾ ਬਗਲਾਮੁਖੀ ਮਹਾਯੱਗ (ਕਡਵਾ ਹਵਨ) ’ਤੇ 1,25,000 ਜੋਤਾਂ ਪ੍ਰਕਾਸ਼ ਕੀਤੀਆਂ ਜਾਣਗੀਆਂ।
ਇਹ ਖ਼ਬਰ ਵੀ ਪੜ੍ਹੋ - Movie Review: ਹਾਲਾਤ ਤੋਂ ਮਜਬੂਰ ਹੋ ਕੇ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੀ ਕਹਾਣੀ ਹੈ ਸ਼ਾਹਰੁਖ ਦੀ 'ਡੰਕੀ'
ਇਸ ਬਾਰੇ ਡਾ. ਪੁਸ਼ਪ ਚੈਤੰਨਿਆ ਜੀ ਮਹਾਰਾਜ (ਐੱਮ. ਏ. ਪੀ.ਐੱਚ. ਡੀ.) ਤੇ ਪ੍ਰਬੰਧਕਾਂ ਨੇ ਦੱਸਿਆ ਕਿ ਮਾਤਾ ਬਗਲਾਮੁਖੀ ਯੱਗ ਜਨਤਾ ਮੰਡੀ ਲੋਹੀਆਂ ਖਾਸ ਵਿਖੇ ਹੋਵੇਗਾ। 26 ਦਸੰਬਰ ਨੂੰ ਯੱਗ ਵਾਲੇ ਸਥਾਨ ’ਤੇ ਜਾਣ ਲਈ ਮੰਦਰ ਤੋਂ ਰਵਾਨਗੀ ਸਵੇਰੇ 11.30, ਦੁਰਗਾ ਸਤੂਤੀ (ਸਪਤਸ਼ਤੀ ਪਾਠ) 12-30 ਤੋਂ 1-30, ਮਾਂ ਦਾ ਕਡਵਾ ਹਵਨ 1.30 ਤੋਂ 3 ਵਜੇ, 1. 25 ਲੱਖ ਜੋਤਾਂ ਦਾ ਪ੍ਰਕਾਸ਼ 3 ਤੋਂ 4 ਸ਼ਾਮ, ਲੰਗਰ ਤੇ ਪ੍ਰਸ਼ਾਦ ਦੀ ਵੰਡ 4 ਵਜੇ ਤੋਂ ਮਾਤਾ ਦੀ ਇੱਛਾ ਤੱਕ ਹੋਵੇਗੀ। ਯੱਗ ’ਚ ਬੈਠਣ ਲਈ ਪੀਲੇ ਕੱਪੜੇ ਜ਼ਰੂਰੀ ਹਨ। ਇਸ ਯੱਗ ’ਚ ਵਿਸ਼ੇਸ਼ ਤੌਰ ’ਤੇ ਯੋਗਚਾਰੀਆ ਪੰਡਿਤ ਭੀਮ ਪ੍ਰਸਾਦ ਜੀ ਮਹਾਰਾਜ (ਕਾਸ਼ੀ ਨਿਵਾਸੀ) ਹਾਜ਼ਰ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8