ਲੈਂਡ ਕਰੂਜ਼ਰ ਲਈ 13.18 ਲੱਖ ’ਚ ਲਿਆ 0001 ਨੰਬਰ

Friday, Apr 23, 2021 - 06:50 PM (IST)

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਿਟੀ (ਆਰ. ਐੱਲ. ਏ.) ਨੂੰ ਫੈਂਸੀ ਨੰਬਰਾਂ ਦੀ ਆਕਸ਼ਨ ਵਿਚ 1.15 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਹੈ, ਜੋ ਫੈਂਸੀ ਨੰਬਰਾਂ ਦੀ ਆਕਸ਼ਨ ਵਿਚ ਹੁਣ ਤਕ ਦਾ ਸਭ ਤੋਂ ਜ਼ਿਆਦਾ ਮਾਲੀਆ ਦੱਸਿਆ ਜਾ ਰਿਹਾ ਹੈ। ਆਰ. ਐੱਲ. ਏ. ਨੂੰ ਨਵੀਂ ਸੀਰੀਜ਼ ਸੀ. ਐੱਚ. 01-ਸੀ. ਈ. ਦੇ ਫੈਂਸੀ ਨੰਬਰਾਂ ਦੀ ਆਕਸ਼ਨ ਲਈ ਚੰਗਾ ਹੁੰਗਾਰਾ ਮਿਲਿਆ ਹੈ, ਜਿਸ ’ਚ 0001 ਨੰਬਰ 13.18 ਲੱਖ ਰੁਪਏ ਵਿਚ ਨਿਲਾਮ ਹੋਇਆ ਹੈ, ਜਿਸਨੂੰ ਹਰਤਿੰਦਰ ਸਿੰਘ ਨੇ ਜ਼ਿਆਦਾ ਬੋਲੀ ਲਾ ਕੇ ਆਪਣੇ ਨਾਂ ਕਰ ਲਿਆ। ਹਰਤਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਨਵੀਂ ਗੱਡੀ ਲੈਂਡ ਕਰੂਜ਼ਰ ਲਈ ਉਨ੍ਹਾਂ ਨੇ ਇਹ ਨੰਬਰ ਲਿਆ ਹੈ। ਦੂਜੇ ਨੰਬਰ ’ਤੇ 0009 ਨੰਬਰ ਲਈ ਜ਼ਿਆਦਾ ਬੋਲੀ ਲੱਗੀ, ਜਿਸ ਲਈ ਜੀ. ਐੱਚ. ਬੀ. ਅਬੋਡਸ ਨੇ 5.75 ਲੱਖ ਰੁਪਏ ਦੀ ਬੋਲੀ ਲਾਈ।

ਇਹ ਵੀ ਪੜ੍ਹੋ :  ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਲਈ ਨਹੀਂ ਪਵੇਗਾ ਭਟਕਣਾ

0002 ਨੂੰ ਐੱਮ. ਐੱਸ. ਬਰਕਲੇ ਮੋਟਰਜ਼ ਨੇ 3.31 ਲੱਖ ਰੁਪਏ ਵਿਚ ਖਰੀਦਿਆ। ਨਾਲ ਹੀ 0003 ਨੰਬਰ 2.11 ਲੱਖ, 0004 ਨੰਬਰ 1. 58 ਲੱਖ, 0005 ਨੰਬਰ 2.71 ਲੱਖ, 0006 ਨੰਬਰ 1.72 ਲੱਖ, 0007 ਨੰਬਰ 3.85 ਲੱਖ, 0008 ਨੰਬਰ 2.60 ਲੱਖ ਅਤੇ 0010 ਨੰਬਰ 1. 03 ਲੱਖ ਰੁਪਏ ਵਿਚ ਨਿਲਾਮ ਹੋਇਆ। ਇਸ ਤੋਂ ਇਲਾਵਾ ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਨੰਬਰਾਂ ਨੂੰ ਵੀ ਆਕਸ਼ਨ ਵਿਚ ਰੱਖਿਆ ਗਿਆ ਸੀ, ਜਿਸ ਵਿਚ ਸੀ. ਐੱਚ. 01-ਸੀ. ਡੀ., ਸੀ. ਐੱਚ. 01-ਸੀ. ਸੀ., ਸੀ. ਐੱਚ. 01- ਸੀ. ਬੀ., ਸੀ. ਐੱਚ. 01-ਸੀ. ਏ., ਸੀ. ਐੱਚ. 01-ਬੀ. ਜ਼ੈੱਡ., ਸੀ. ਐੱਚ. 01-ਬੀ. ਵੀ., ਸੀ. ਐੱਚ. 01-ਬੀ. ਐਕਸ., ਸੀ. ਐੱਚ. 01-ਬੀ. ਡਬਲਯੂ, ਸੀ. ਐੱਚ. 01- ਬੀ. ਵੀ., ਸੀ. ਐੱਚ. 01-ਬੀ. ਯੂ., ਸੀ. ਐੱਚ. 01-ਬੀ. ਟੀ. ਅਤੇ ਸੀ. ਐੱਚ. 01-ਬੀ. ਐੱਸ. ਸੀਰੀਜ਼ ਦੇ ਨੰਬਰ ਸ਼ਾਮਿਲ ਸਨ। ਵਿਭਾਗ ਇਸ ਸੀਰੀਜ਼ ਦੇ ਕੁਝ ਨੰਬਰਾਂ ਦੀ ਆਕਸ਼ਨ ਕਰਨ ਵਿਚ ਵੀ ਸਫਲ ਰਿਹਾ ਹੈ।

ਇਹ ਵੀ ਪੜ੍ਹੋ :  ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀ

ਨਵੀਂ ਸੀਰੀਜ਼ ਲਈ ਚੰਗਾ ਹੁੰਗਾਰਾ ਮਿਲਿਆ

ਆਰ. ਐੱਲ. ਏ. ਪ੍ਰਦੁੱਮਣ ਸਿੰਘ ਨੇ ਦੱਸਿਆ ਕਿ ਇਸ ਵਾਰ ਨਵੀਂ ਸੀਰੀਜ਼ ਲਈ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਹੀ ਕਾਰਣ ਹੈ ਕਿ ਉਹ ਇਕ ਕਰੋੜ ਰੁਪਏ ਤੋਂ ਵੱਧ ਮਾਲੀਆ ਪ੍ਰਾਪਤ ਕਰ ਸਕੇ , ਜੋ ਹੁਣ ਤਕ ਦੀ ਫੈਂਸੀ ਨੰਬਰਾਂ ਦੀ ਆਕਸ਼ਨ ਵਿਚ ਸਭ ਤੋਂ ਜ਼ਿਆਦਾ ਹੈ। ਦੱਸ ਦਈਏ ਕਿ ਵਾਹਨ ਚਾਲਕਾਂ ਨੂੰ ਫੈਂਸੀ ਨੰਬਰਾਂ ਦੀ ਆਕਸ਼ਨ ਵਿਚ ਹਿੱਸਾ ਲੈਣ ਲਈ ਖੁਦ ਨੂੰ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ ’ਤੇ ਜਾ ਕੇ ਰਜਿਸਟਰਡ ਕਰਨਾ ਹੁੰਦਾ ਹੈ, ਜਿਸ ਦਾ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਲਿੰਕ ਉਪਲੱਬਧ ਹੈ। ਇਸ ਤੋਂ ਬਾਅਦ ਹੀ ਉਹ ਉੱਥੋਂ ਯੂ. ਏ. ਐੱਨ. ਨੰਬਰ ਪ੍ਰਾਪਤ ਕਰ ਸਕਦੇ ਹਨ। ਜਿਹੜੇ ਲੋਕਾਂ ਨੇ ਚੰਡੀਗੜ੍ਹ ਪਤੇ ’ਤੇ ਆਪਣਾ ਵਾਹਨ ਖਰੀਦਿਆ ਹੈ, ਉਹੀ ਆਕਸ਼ਨ ਵਿਚ ਹਿੱਸਾ ਲੈ ਸਕਦੇ ਹਨ। ਦੂਜੇ ਸੂਬਿਆਂ ਦੇ ਪਤੇ ਤੋਂ ਵਾਹਨ ਖਰੀਦਣ ਵਾਲੇ ਲੋਕ ਇਸ ਆਕਸ਼ਨ ਵਿਚ ਹਿੱਸਾ ਨਹੀਂ ਲੈ ਸਕਦੇ ਹਨ। ਆਕਸ਼ਨ ਵਿਚ ਹਿੱਸਾ ਲੈਣ ਲਈ ਸੇਲ ਲੈਟਰ, ਫ਼ਾਰਮ ਨੰਬਰ 21 ਅਤੇ ਆਧਾਰ ਕਾਰਡ ਲਾਜ਼ਮੀ ਹੈ। ਆਕਸ਼ਨ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਫੀਸ ਅਤੇ ਪਸੰਦੀਦੇ ਨੰਬਰ ਦੀ ਰਿਜ਼ਰਵ ਪ੍ਰਾਈਸ ਸੈਕਟਰ-17 ਸਥਿਤ ਆਰ.ਐੱਲ. ਏ. ਦਫ਼ਤਰ ਵਿਚ ਡਿਮਾਂਡ ਡਰਾਫਟ ਦੇ ਰੂਪ ਵਿਚ ਜਮ੍ਹਾ ਕਰਵਾਈ ਜਾਂਦੀ ਹੈ।

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News