ਔਲਾਦ ਨਾ ਹੋਣ ਕਾਰਨ ਸਹੁਰਾ ਪਰਿਵਾਰ ਕਰਨ ਲੱਗਾ ਤੰਗ, ਅੱਕ ਕੇ ਔਰਤ ਨੇ ਜੋ ਕੀਤਾ...
Sunday, Apr 13, 2025 - 04:52 PM (IST)

ਲੁਧਿਆਣਾ (ਅਨਿਲ)- ਪੀ.ਏ.ਯੂ. ਥਾਣੇ ਦੀ ਪੁਲਸ ਨੇ 29 ਸਾਲਾ ਵਿਆਹੁਤਾ ਔਰਤ ਦੇ ਕਤਲ ਦੇ ਦੋਸ਼ ਵਿੱਚ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਆਹੁਤਾ ਔਰਤ ਸ਼ਿਵਾਨੀ (29) ਦੇ ਪਿਤਾ ਝੱਬਾ ਸਿੰਘ, ਜੋ ਕਿ ਮੇਰਠ ਦਾ ਰਹਿਣ ਵਾਲਾ ਹੈ, ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਧੀ ਸ਼ਿਵਾਨੀ ਨੇ 2016 ਵਿੱਚ ਰੋਹਿਤ ਉਰਫ਼ ਬਬਲੂ ਨਾਲ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੋਰਟ ਮੈਰਿਜ ਕੀਤੀ ਸੀ।
ਉਸ ਨੇ ਅੱਗੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਧੀ ਨੇ ਉਸ ਨੂੰ ਕਈ ਵਾਰ ਦੱਸਿਆ ਕਿ ਉਸ ਦੀ ਸੱਸ ਪੁਸ਼ਪਾ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਕਈ ਰਿਸ਼ਤੇਦਾਰ ਉਸ ਨੂੰ ਬੱਚਾ ਨਾ ਹੋਣ ਕਾਰਨ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਹਨ। 11 ਅਪ੍ਰੈਲ ਨੂੰ ਉਸ ਦੀ ਧੀ ਸ਼ਿਵਾਨੀ ਨੇ ਫ਼ੋਨ ਕਰਕੇ ਦੱਸਿਆ ਕਿ ਉਸਦੇ ਸਹੁਰੇ ਪੱਖ ਦੇ ਲੋਕ ਉਸ ਨੂੰ ਕੁੱਟ ਰਹੇ ਹਨ, ਜਿਸ ਤੋਂ ਬਾਅਦ ਅਗਲੇ ਦਿਨ 12 ਅਪ੍ਰੈਲ ਨੂੰ ਉਸ ਦੀ ਧੀ ਸ਼ਿਵਾਨੀ ਦੀ ਸੱਸ ਪੁਸ਼ਪਾ ਨੇ ਫ਼ੋਨ ਕਰਕੇ ਕਿਹਾ ਕਿ ਉਸਦੀ ਧੀ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ- ਰੋਟੀ ਖਾ ਕੇ ਕਮਰੇ 'ਚ ਗਿਆ ਨੌਜਵਾਨ ਸਵੇਰ ਤੱਕ ਨਾ ਆਇਆ ਬਾਹਰ, ਜਦੋਂ ਪਰਿਵਾਰ ਨੇ ਦੇਖਿਆ ਤਾਂ ਨਿਕਲੀਆਂ ਧਾਹਾਂ
ਇਸ ਤੋਂ ਬਾਅਦ ਸ਼ਿਵਾਨੀ ਦੇ ਪਿਤਾ ਨੇ ਪੀ.ਏ.ਯੂ. ਥਾਣੇ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਮ੍ਰਿਤਕ ਸ਼ਿਵਾਨੀ ਦੇ ਪਿਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਸ ਦੇ ਦੇ ਪਤੀ ਰੋਹਿਤ ਉਰਫ਼ ਬਬਲੂ ਤੇ ਸੱਸ ਪੁਸ਼ਪਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e