ਵਿਧਾਨਸਭਾ ਹਲਕਾ ਹੁਸ਼ਿਆਰਪੁਰ ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਰਿਪੋਰਟ ਕਾਰਡ

01/09/2017 5:52:18 PM

ਹੁਸ਼ਿਆਰਪੁਰ — ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਪਾਰਟੀ ਨੇ ਇਕ ਵਾਰ ਫਿਰ ਹੁਸ਼ਿਆਰਪੁਰ ਤੋਂ ਉਤਾਰਿਆ ਹੈ। ਪਿੱਛਲੀਆਂ ਚੋਣਾਂ ''ਚ ਜੇਤੂ ਰਹੇ ਅਰੋੜਾ ਟਿਕਟ ਦੀ ਦੌੜ ''ਚ ਜਿੱਥੇ ਨਿਰਵਿਰੋਧ ਸਨ ਉੱਥੇ ਹੀ ਤਗੜੇ ਦਾਅਵੇਦਾਰ ਦੇ ਤੌਰ ''ਤੇ ਦੇਖੇ ਜਾ ਰਹੇ ਸਨ। ਪਿੱਛਲੀਆਂ ਚੋਣਾਂ ''ਚ ਅਰੋੜਾ ਤਿੰਨ ਵਾਰ ਜੇਤੂ ਰਹੇ ਭਾਜਪਾ ਦੇ ਨੇਤਾ ਤ੍ਰੀਸ਼ਣ ਸੂਦ ਨੂੰ ਹਰਾਇਆ ਸੀ। ਕੈਪਟਨ ਸਰਕਾਰ ''ਚ ਅਰੋੜਾ ਮਾਰਕਿਟ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ 2012 ''ਚ ਪਾਰਟੀ ਨੇ ਟਿਕਟ ਦਿੱਤਾ ਅਤੇ ਜੇਤੂ ਰਹੇ।

ਵਿਧਾਇਕ ਦਾ ਦਾਅਵਾ
ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਂਸਦ ਅੰਬਿਕਾ ਸੋਨੀ ਦੇ ਐਮ.ਪੀ.ਲੈਂਡ ਫੰਡ ਤੋਂ ਲਗਭਗ 3 ਕਰੋੜ ਰੁਪਏ ਜਾਰੀ ਕਰਵਾ ਕੇ ਵਿਧਾਨ ਸਭਾ ਖੇਤਰ ਦੇ ਅੰਤਰਗਤ ਬਹੁਤ ਸਾਰੇ ਵਾਰਡਾਂ ਅਤੇ ਗ੍ਰਾਮਾਂ ਦੇ ਵਿਕਾਸ ਦੇ ਕੰਮ ਕਰਵਾਏ। ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਸਹਿਯੋਗ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਚੋਣਾਂ ਦੇ ਵਾਅਦੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਦਾਵਿਆਂ ਦੀ ਹਕੀਕਤ
- ਪਿੱਛਲੇ ਸਾਢੇ 9 ਸਾਲਾਂ ਦੇ ਦੌਰਾਨ ਸੜਕਾਂ ਟੁੱਟੀਆਂ-ਭੱਜੀਆਂ ਹੀ ਰਹੀਆਂ।
- ਪਾਰਕਾਂ ਦੀ ਹਾਲਤ ਮਾੜੀ ਰਹੀ
- ਸਫਾਈ ਕਰਮਚਾਰੀਆਂ ਦੀ ਕਮੀ ਅਤੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ
ਲੋਕਾਂ ਦਾ ਰਵੱਈਆ
ਵਿਧਾਨ ਸਭਾ ਖੇਤਰ ਦੀ ਸਭ ਤੋਂ ਵੱਡੀ ਜ਼ਰੂਰਤ ਸੂਪਰਸਪੈਸ਼ਲਿਸਟ ਹਸਪਤਾਲ ਦੀ ਹੈ। ਇਸ ਤਰ੍ਹਾਂ ਦੇ ਹਸਪਤਾਲ ਦੇ ਇਲਾਜ ਲਈ ਇਥੋਂ ਦੇ ਲੋਕਾਂ  ਨੂੰ ਇਲਾਜ ਲਈ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣਾ ਵਰਗੇ ਮਹਾਨਗਰਾਂ ''ਚ ਜਾਣਾ ਪੈਂਦਾ ਹੈ।
ਸਮਾਜ ਸੇਵਕ ਸੇਠ ਨਰੇਸ਼ ਅਗਰਵਾਲ
ਐਸ.ਡੀ.ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਤੀ ਹੇਮਾ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਨਗਰ ਦੀ ਸਫਾਈ ਵਿਵਸਥਾ ਠੀਕ ਹੋਵੇਗੀ ਤਾਂ ਹੀ ਵਿਕਾਸ ਹੋ ਸਕੇਗਾ।
ਸ਼੍ਰੀ ਮਤੀ ਹੇਮਾ ਸ਼ਰਮਾ
ਹੁਸ਼ਿਆਰਪੁਰ ਜੋ ਕਿ ਹਿਮਾਚਲ ਦਾ ਪ੍ਰਵੇਸ਼ ਦੁਆਰ ਹੈ ਅਤੇ ਇਥੇ ਸੈਲਾਨੀਆਂ ਦੇ ਆਉਣ ਲਈ ਸੈਰ-ਸਪਾਟੇ ਨੂੰ ਵਧਾਉਣਾ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਯੋਗੇਸ਼ ਸੈਨੀ
ਨੌਜੁਆਨ ਇੰਜੀ. ਅਕਸ਼ੈ ਮਿਨਹਾਸ ਦਾ ਕਹਿਣਾ ਹੈ ਕਿ ਸ਼ਹਿਰ ''ਚ ਵੱਡੇ ਉਦਯੋਗ ਲਗਾਉਣ ਨਾਲ ਹੀ ਸ਼ਹਿਰ ਦਾ ਬਹੁਪੱਖੀ ਵਿਕਾਸ ਹੋ ਸਕਦਾ ਹੈ। ਸਰਕਾਰ ਨੂੰ ਇਸ ਬਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਨੌਜੁਆਨ ਇੰਜੀ. ਅਕਸ਼ੈ ਮਿਨਹਾਸ
ਲੋਕਾਂ ਦੀਆਂ ਮੁੱਢਲੀਆਂ ਲੋੜਾਂ ਉਪਲੱਬਧ ਕਰਵਾਉਣ ਲਈ ਨਗਰ ਨਿਗਮ ਅਤੇ ਵਿਧਾਇਕ ਦੇ ਵਿੱਚ ਤਾਲਮੇਲ ਹੋਣਾ ਬਹੁਤ ਹੀ ਜ਼ਰੂਰੀ ਹੈ। ਸੁਨੀਤਾ ਅਗਰਵਾਲ
 

Related News