ਜ਼ਿਲ ਪ੍ਰੀਸ਼ਦ ਤੇ 22 ਬਲਾਕ ਸੰਮਤੀ ਸੀਟਾਂ ’ਤੇ 1 ਲੱਖ ਦੇ ਕਰੀਬ ਵੋਟਰ ਕਰਨਗੇ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫੈਸਲਾ

09/19/2018 2:38:38 AM

ਵੈਰੋਵਾਲ/ਖਡੂਰ ਸਾਹਿਬ,   (ਗਿੱਲ)-  ਮੌਜੂਦਾ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ’ਚ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦਾ ਸ਼ੌਰ-ਸ਼ਰਾਬਾ ਆਖਰ ਖਤਮ ਹੋ ਗਿਆ ਹੈ। ਇਸ ਸਬੰਧੀ ਅੱਜ 19 ਸਤੰਬਰ ਨੂੰ ਪੰਜਾਬ ਭਰ ’ਚ ਵੋਟਾਂ ਪੈ ਰਹੀਆਂ ਹਨ। ਇਸੇ ਤਹਿਤ ਸਬ-ਡਵੀਜ਼ਨ ਖਡੂਰ ਸਾਹਿਬ ਵਿਖੇ ਚੋਣਾਂ ਦੇ ਪ੍ਰਬੰਧ ਮਕੰਮਲ ਕਰ ਲਏ ਗਏ ਹਨ ਅਤੇ ਬਲਾਕ ਸੰਮਤੀ ਖਡੂਰ ਸਾਹਿਬ ਦੇ 22 ਜ਼ੋਨਾਂ ਭਲਾਈਪੁਰ ਡੋਗਰਾਂ, ਖੋਜਕੀਪੁਰ, ਜਲਾਲਾਬਾਦ, ਭਲੋਜਲਾ, ਮੀਆਂਵਿੰਡ, ਨਾਗੋਕੇ, ਉੱਪਲ, ਭੂਤਵਿੰਡ, ਵੈਰੋਵਾਲ, ਮੁਗਲਾਣੀ, ਤੱਖਤੂਚੱਕ, ਹਰਦੋ ਸਰਲੀ, ਕੋਟਲੀ ਸਰੂਖਾ, ਏਕਲਗੱਡਾ, ਗੋਇੰਦਵਾਲ, ਖਡੂਰ ਸਾਹਿਬ, ਭਰੋਵਾਲ, ਖੁਵਾਸਪੁਰ, ਕੱਲ੍ਹਾ, ਬਾਣੀਆਂ, ਕੰਗ, ਵੇਈਂਪੁਈਂ, ਜਹਾਂਗੀਰ ’ਚੋਂ 2 ਜ਼ੋਨਾਂ ਭਲਾਈਪੁਰ ਅਤੇ ਜਲਾਲਾਬਾਦ, ਜਿਥੋਂ ਕਾਂਗਰਸੀ ਉਮੀਦਵਾਰ ਵਿਰੋਧੀਆਂ ਦੇ ਕਾਗਜ਼ ਰੱਦ ਹੋਣ ਕਾਰਨ ਜੇਤੂ ਕਰਾਰ ਦਿੱਤੇ ਗਏ ਸਨ। ਇਨ੍ਹਾਂ 2 ਜੋਨਾਂ ਨੂੰ ਛੱਡ ਕੇ ਬਾਕੀ 20 ਜ਼ੋਨਾਂ  ਦੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੋਵੇਗਾ।
 ਬਹੁਤੀ ਥਾਈਂ ਆਹਮੋ-ਸਾਹਮਣੇ ਕਾਂਗਰਸ ਅਤੇ ਅਕਾਲੀ ਦਲ ਦਾ ਮੁਕਾਬਲਾ ਹੈ ਪਰ ਕਈ ਥਾਵਾਂ ’ਤੇ ਆਮ ਆਦਮੀ ਪਾਰਟੀ ਅਤੇ ਹੋਰ ਅਾਜ਼ਾਦ ਉਮੀਦਵਾਰ ਵੀ ਮੈਦਾਨ ’ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਇਨ੍ਹਾਂ 22 ਜ਼ੋਨਾਂ ਦੇ ਕੁੱਲ 98320 ਵੋਟਰ ਕਰਨਗੇ, ਜਿਨ੍ਹਾਂ ’ਚ ਲਗਭਗ 49.5 ਫੀਸਦੀ ਦੇ ਕਰੀਬ ਇਸਤਰੀ ਵੋਟਰ ਹਨ। ਇਨ੍ਹਾਂ ’ਚੋਂ ਰਹਿੰਦੇ 20 ਜ਼ੋਨਾਂ ’ਚ 89464 ਵੋਟਰ ਬਲਾਕ ਸੰਮਤੀ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਅਧੀਨ ਪੈਂਦੇ 3 ਜ਼ਿਲਾ  ਪ੍ਰੀਸ਼ਦ ਦੇ ਜ਼ੋਨਾਂ ’ਚ ਭਲਾਈਪੁਰ ਡੋਗਰਾਂ ਜ਼ੋਨ ਲਈ 36757 ਵੋਟਰ, ਗੋਇੰਦਵਾਲ ਸਾਹਿਬ ਜ਼ੋਨ ਲਈ 23044 ਵੋਟਰ ਤੇ ਖਡੂਰ ਸਾਹਿਬ ਜ਼ੋਨ ਲਈ 35745 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰ ਕੇ ਇਨ੍ਹਾਂ 20 ਬਲਾਕ ਸੰਮਤੀ ਅਤੇ 3 ਜ਼ਿਲਾ ਪ੍ਰੀਸ਼ਦ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫੈਸਲਾ 122 ਪੋਲਿੰਗ ਬੂਥ ’ਤੇ ਵੋਟਰ ਕਰ ਕੇ ਕਰਨਗੇ, ਜਿਸ ਦੇ ਨਤੀਜੇ ਇਸੇ ਮਹੀਨੇ ਦੀ 22 ਸਤੰਬਰ ਨੂੰ ਆਉਣਗੇ। ਇਸ ਸਬੰਧੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਚੋਣ ਅਮਲੇ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਉਨ੍ਹਾਂ ਨੂੰ ਬੈਟਲ ਪੇਪਰ ਬਾਕਸ ਅਤੇ ਹੋਰ ਸਾਮਾਨ ਦੇ ਕੇ ਪੁਲਸ ਪਾਰਟੀਆਂ ਨਾਲ ਵੱਖ-ਵੱਖ ਬੂੂਥਾਂ ਲਈ ਰਵਾਨਾ ਕੀਤਾ ਗਿਆ।
 


Related News