ਹਸਪਤਾਲ ’ਚ ਘੁੰਮਦੇ ਬੇਸਹਾਰਾ ਪਸ਼ੂਅਾਂ ਕਾਰਨ ਲੋਕਾਂ ’ਚ ਦਹਿਸ਼ਤ

09/19/2018 1:47:35 AM

ਰੂਪਨਗਰ,   (ਕੈਲਾਸ਼)-  ਸਿਵਲ ਹਸਪਤਾਲ ’ਚ ਘੁੰਮਦੇ  ਬੇਸਹਾਰਾ ਪਸ਼ੂ ਤੇ ਘੋਡ਼ੇ ਆਦਿ ਜਿੱਥੇ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣੇ ਰਹਿੰਦੇ ਹਨ ਉਥੇ ਕੁਝ ਖੂੰਖਾਰ ਪਸ਼ੂਆਂ ਨੇ ਬੂਟਿਅਾਂ ਦੀ ਸੁਰੱਖਿਆ ਲਈ ਲਾਏ ਗਏ ਟ੍ਰੀ-ਗਾਰਡ ਵੀ  ਤੋੜ ਦਿੱਤੇ ਹਨ। 
ਇਸ ਮੌਕੇ  ਮਰੀਜ਼ਾਂ ਨਾਲ ਆਏ ਸੰਬੰਧੀਆਂ ਨੇ ਦੱਸਿਆ ਕਿ ਹਸਪਤਾਲ ਵਿਚ ਬੇਸਹਾਰਾ ਪਸ਼ੂ ਅਕਸਰ ਹੀ ਦਿਨ ਅਤੇ ਰਾਤ ਸਮੇਂ ਖੁੱਲ੍ਹੇਆਮ ਘੁੰਮਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ, ਜਿਸ ਕਾਰਨ ਲੋਕਾਂ ’ਚ ਦਹਿਸ਼ਤ  ਹੈ।  ਉਨ੍ਹਾਂ ਦੱਸਿਆ ਕਿ  ਬੂਟਿਅਾਂ ਦੀ ਸੁਰੱਖਿਆ ਲਈ ਲਾਏ ਗਏ ਟ੍ਰੀ-ਗਾਰਡ ਵੀ ਇਨ੍ਹਾਂ ਪਸ਼ੂਅਾਂ  ਨੇ ਤੋੜ ਦਿੱਤੇ ਹਨ।  ਸ਼ਹਿਰ ਨਿਵਾਸੀਆਂ ਨੇ  ਜ਼ਿਲਾ  ਸਿਹਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਸਪਤਾਲ ਵਿਚ ਘੁੰਮਦੇ ਬੇਸਹਾਰਾ ਪਸ਼ੂਅਾਂ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਜਾਣ। 
ਕੀ ਕਹਿੰਦੇ ਹਨ ਐੱਸ. ਐੱਮ. ਓ.
ਇਸ ਸਬੰਧ ਵਿਚ ਜਦੋਂ ਸਿਵਲ ਹਸਪਤਾਲ ਦੇ ਕਾਰਜਕਾਰੀ ਐੱਸ. ਐੱਮ. ਓ. ਡਾ. ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਚੱਲ ਰਹੇ ਨਿਰਮਾਣ ਕਾਰਜ ਕਾਰਨ ਗੇਟ ਖੁੱਲ੍ਹੇ ਰਹਿਣ ਨਾਲ ਉਕਤ  ਪਸ਼ੂਆਂ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਹਸਪਤਾਲ ਵਿਚ ਸਕਿਓਰਿਟੀ ਗਾਰਡਾਂ ਤੇ ਚੌਕੀਦਾਰਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਚੌਕੀਦਾਰਾਂ ਨੂੰ ਬੇਸਹਾਰਾ ਪਸ਼ੂਆਂ ਨੂੰ ਹਸਪਤਾਲ ਦੇ ਅੰਦਰ ਦਾਖਲ ਨਾ ਹੋਣ ਦੇਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕਰਨਗੇ।
 


Related News