4 ਦਿਨ ਬੀਤਣ ਤੋਂ ਬਾਅਦ ਵੀ ਬੰਬ ਧਮਾਕਿਆਂ ਦੇ ਮਾਮਲੇ ਚ ਨਹੀਂ ਮਿਲਿਆ ਕੋਈ ਸੁਰਾਗ

09/18/2018 5:15:06 PM

ਜਲੰਧਰ (ਜ.ਬ.) : ਸ਼ੁੱਕਰਵਾਰ ਰਾਤ ਥਾਣਾ ਮਕਸੂਦਾਂ 'ਚ ਹੋਏ 4 ਬੰਬ ਧਮਾਕਿਆਂ ਦੀ ਘਟਨਾ ਨੂੰ 4 ਦਿਨ ਬੀਤ ਚੁੱਕੇ ਹਨ ਪਰ ਮਕਸੂਦਾਂ ਪੁਲਸ ਤੇ ਏਜੰਸੀਆਂ ਦੇ ਹੱਥ ਕੋਈ ਪੁਖਤਾ ਸਬੂਤ ਨਹੀਂ ਲੱਗੇ ਹਨ। ਪਿਛਲੇ 4 ਦਿਨਾਂ 'ਚ ਦਿੱਲੀ ਤੋਂ ਆਈ ਟੀਮ ਐੱਨ. ਐੱਸ. ਜੀ. (ਰਾਸ਼ਟਰੀ ਸੁਰੱਖਿਆ ਗਾਰਡ) ਦੀ ਟੀਮ ਨੇ ਵੀ ਏਰੀਆ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਸੀ।

ਮਿੱਟੀ ਤੋਂ ਇਲਾਵਾ ਕਈ ਸੈਂਪਲ ਲਏ, ਜਿਨ੍ਹਾਂ ਦੀ ਲੈਬਾਰਟਰੀ 'ਚ ਜਾਂਚ ਉਪਰੰਤ ਰਿਪੋਰਟ ਪੁਲਸ ਪ੍ਰਸ਼ਾਸਨ ਨੂੰ ਆਉਣੀ ਬਾਕੀ ਹੈ। ਦੂਜੇ ਪਾਸੇ ਪੁਲਸ ਨੇ ਇਲਾਕੇ ਦਾ ਕਾਲ ਡੰਪ ਉਠਾਇਆ ਹੈ। ਥਾਣਾ ਮਕਸੂਦਾਂ ਨੂੰ ਜਾਂਦੇ ਦੋਵਾਂ ਰੂਟਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਅੱਜ ਵੀ ਮਕਸੂਦਾਂ ਥਾਣੇ ਦਾ ਗੇਟ ਬੰਦ ਰੱਖਿਆ ਗਿਆ ਤੇ ਸ਼ਿਕਾਇਤਕਰਤਾ ਨੂੰ ਮਿਲਣ ਲਈ ਡਿਊਟੀ ਅਧਿਕਾਰੀ ਗੇਟ 'ਤੇ ਖੁਦ ਆਉਂਦਾ ਰਿਹਾ ਤੇ ਸ਼ਿਕਾਇਤ ਨੋਟ ਕਰਵਾਉਣ ਲਈ ਥਾਣੇ ਅੰਦਰ ਲਿਜਾਂਦਾ ਰਿਹਾ। ਮਕਸੂਦਾਂ ਪੁਲਸ ਨੇ ਦੱਸਿਆ ਕਿ ਜਿੰਨੇ ਦਿਨ ਤੱਕ ਜਾਂਚ ਚੱਲੇਗੀ    ਉਦੋਂ ਤੱਕ ਥਾਣੇ ਦਾ ਕੰਮ ਇਸੇ ਤਰ੍ਹਾਂ ਚੱਲੇਗਾ।


Related News