MTNL ਦੇ ਇਸ ਪ੍ਰੀਪੇਡ ਪਲਾਨ ''ਚ ਯੂਜ਼ਰਸ ਨੂੰ ਮਿਲੇਗਾ 2ਜੀ. ਬੀ. ਡਾਟਾ

09/18/2018 12:28:49 PM

ਜਲੰਧਰ-ਸਰਕਾਰੀ ਟੈਲੀਕਾਮ ਕੰਪਨੀ MTNL (ਮਹਾਂਨਗਰ ਟੈਲੀਕਾਮ ਨਿਗਮ ਲਿਮਟਿਡ) ਨੇ ਆਪਣਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕਰ ਦਿੱਤਾ ਹੈ, ਜਿਸ ਦੀ ਕੀਮਤ 98 ਰੁਪਏ ਹੈ। ਇਹ ਪਲਾਨ ਪ੍ਰੀਪੇਡ ਯੂਜ਼ਰਸ ਦੇ ਲਈ ਦਿੱਲੀ ਅਤੇ ਮੁੰਬਈ ਸਰਕਲਾਂ 'ਚ ਉਪਲੱਬਧ ਹੈ।

PunjabKesari

ਰਿਪੋਰਟ ਮੁਤਾਬਕ ਐੱਮ. ਟੀ. ਐੱਨ. ਐੱਲ. ਦੇ 98 ਰੁਪਏ ਪੈਕ 'ਚ ਤੁਹਾਨੂੰ ਕੁੱਲ 2ਜੀ. ਬੀ. 2G/3G ਡਾਟਾ ਮਿਲੇਗਾ। ਇਸ ਦੇ ਨਾਲ ਅਨਲਿਮਟਿਡ ਕਾਲਿੰਗ (ਲੋਕਲ ਅਤੇ ਐੱਸ. ਟੀ. ਡੀ.) ਅਤੇ ਹਰ ਰੋਜ਼ 100 ਐੱਸ. ਐੱਮ. ਐੱਸ. ਦੀ ਸਹੂਲਤ ਮਿਲੇਗੀ। ਇਸ ਦੀ ਵੈਲਡਿਟੀ 28 ਦਿਨਾਂ ਤੱਕ ਹੋਵੇਗੀ। ਇਸ ਪਲਾਨ 'ਚ 4G ਕੁਨੈਕਟੀਵਿਟੀ ਨਹੀਂ ਮਿਲੇਗੀ।ਇਸ ਤੋਂ ਇਲਾਵਾ MTNL ਦੇ 98 ਰੁਪਏ ਦੇ ਰਿਚਾਰਜ ਪੈਕ 'ਚ 2ਜੀ. ਬੀ. ਡਾਟਾ ਖਪਤ ਤੋਂ ਬਾਅਦ 2 ਪੈਸੇ/10kb ਦੇ ਹਿਸਾਬ ਨਾਲ ਪੈਸੇ ਦੇਣੇ ਹੋਣਗੇ। MTNL ਦੇ ਇਸ ਨਵੇਂ 98 ਰੁਪਏ ਪ੍ਰੀਪੇਡ ਪਲਾਨ ਦਾ ਸਿੱਧਾ ਮੁਕਾਬਲਾ ਰਿਲਾਇੰਸ ਜਿਓ ਦੇ 98 ਰੁਪਏ ਨਾਲ ਹੁੰਦਾ ਹੈ।


Related News