ਪਾਕਿਸਤਾਨੀ ਮੰਤਰੀ ਨੇ ਦਫਤਰ ''ਚ ਲਈ ਝਪਕੀ, ਲੋਕਾਂ ਨੇ ਕੀਤੇ ਅਜਿਹੇ ਟਵੀਟ

09/17/2018 5:59:53 PM

ਇਸਲਾਮਾਬਾਦ— ਪਾਕਿਸਤਾਨ 'ਚ ਇਸ ਸਮੇਂ ਇਮਰਾਨ ਖਾਨ ਦੀ ਸਰਕਾਰ ਹੈ। ਬੀਤੀ 18 ਅਗਸਤ ਨੂੰ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਕ੍ਰਿਕਟਰ ਤੋਂ ਰਾਜ ਨੇਤਾ ਬਣੇ ਇਮਰਾਨ ਦੀ ਸਰਕਾਰ ਬਣੇ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਕਿ ਇਸ ਦਰਮਿਆਨ ਲੋਕਾਂ ਨੂੰ ਉਨ੍ਹਾਂ ਦੀ ਇਕ ਖਾਸ ਮੰਤਰੀ ਦੀ ਆਲੋਚਨਾ ਕਰਨ ਦਾ ਮੌਕਾ ਮਿਲ ਗਿਆ ਹੈ। ਇਮਰਾਨ ਖਾਨ ਦੀ ਸਰਕਾਰ ਵਿਚ ਮਨੁੱਖੀ ਅਧਿਕਾਰਾਂ ਦੀ ਮੰਤਰੀ ਸ਼ਿਰੀਨ ਮਜ਼ਾਰੀ ਹੈ। ਉਨ੍ਹਾਂ ਦੀ ਆਪਣੇ ਦਫਤਰ ਵਿਚ ਝਪਕੀ ਲੈਂਦਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਸ਼ਿਰੀਨ ਮਜ਼ਾਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਟਵਿੱਟਰ 'ਤੇ ਵਾਇਰਲ ਹੁੰਦੇ ਹੀ ਲੋਕਾਂ ਨੇ ਆਲੋਚਨਾ ਸ਼ੁਰੂ ਕਰ ਦਿੱਤੀ। ਟਵਿੱਟਰ 'ਤੇ ਪਾਕਿਸਤਾਨੀ ਲੋਕ ਜਮ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਲੋਕਾਂ ਨੇ ਇੰਝ ਕੀਤੀ ਟਰੋਲ—
ਇਕ ਯੂਜ਼ਰ ਨੇ ਲਿਖਿਆ, ''ਸਾਰੇ ਮਨੁੱਖੀ ਅਧਿਕਾਰਾਂ ਨੂੰ ਯਕੀਨੀ ਕਰਦੇ ਹੋਏ ਜ਼ਰੂਰ ਥੱਕ ਗਈ ਹੋਵੇਗੀ।'' 
ਮੁਹੰਮਦ ਤਾਕੀ ਨੇ ਲਿਖਿਆ, ''ਨੀਂਦ ਇਕ ਮੌਲਿਕ ਅਧਿਕਾਰ ਹੈ।'' 

PunjabKesari
ਡਾ. ਅਫਨਾਨ ਨੇ ਲਿਖਿਆ, ''ਮੰਤਰੀ ਸ਼ਿਰੀਨ ਮਜ਼ਾਰੀ ਨੀਂਦ ਲੈ ਕੇ ਦਿਨ ਵਿਚ ਹਿਊਮਨ ਐਨਰਜੀ ਬਚਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ। 


PunjabKesari
ਮਿਰਜ਼ਾ ਨੇ ਲਿਖਿਆ, ''ਸਭ ਕੁਝ ਠੀਕ ਹੈ ਪਰ ਫੋਟੋ ਨਹੀਂ, ਇਹ ਜ਼ਰੂਰ ਲੰਚ ਬਰੇਕ ਹੋਵੇਗਾ। ਇਹ ਦਿਖਾਉਂਦਾ ਹੈ ਕਿ ਦਫਤਰ ਵਿਚ ਕੋਈ ਪ੍ਰਾਈਵੇਸੀ ਦਾ ਉਲੰਘਣ ਕਰ ਰਿਹਾ ਹੈ। ਇਹ ਆਮਦੀ ਜ਼ਰੂਰੀ ਦਸਤਾਵੇਜ਼ ਵੀ ਲੀਕ ਕਰ ਸਕਦਾ ਹੈ। ਇਸ ਆਦਮੀ ਦੀ ਜ਼ਰੂਰ ਪਛਾਣ ਹੋਣੀ ਚਾਹੀਦੀ ਹੈ ਅਤੇ ਨੌਕਰੀ 'ਚੋਂ ਕੱਢ ਦੇਣਾ ਚਾਹੀਦਾ ਹੈ।''


Related News