ਚੰਡੀਗੜ੍ਹ ਤੋਂ ਪਹੁੰਚੀ ਸਪੈਸ਼ਲ ਟੀਮ ਨੇ ਡੇਅਰੀਆਂ ’ਤੇ ਕੀਤੀ ਛਾਪੇਮਾਰੀ

09/17/2018 1:41:38 AM

ਮੋਗਾ, (ਸੰਦੀਪ ਸ਼ਰਮਾ)- ਤੰਦਰੁਸਤ ਪੰਜਾਬ ਮਿਸ਼ਨ ਤਹਿਤ  ਜ਼ਿਲੇ ’ਚ ਦੁੱਧ, ਪਨੀਰ, ਦਹੀਂ, ਖੋਇਆ, ਕ੍ਰੀਮ  ਆਦਿ  ਮਿਲਾਵਟੀ  ਸਾਮਾਨ ਦੀ ਵਿਕਰੀ ’ਤੇ ਰੋਕ ਲਾਉਣ ਲਈ ਅੱਜ ਚੰਡੀਗਡ਼੍ਹ ਤੋਂ ਪਹੁੰਚੀ  ਇਕ ਵਿਸ਼ੇਸ਼ ਵੈਨ ਟੀਮ ਸਮੇਤ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਸ਼ਹਿਰ ਦੀਆਂ ਵੱਖ-ਵੱਖ ਡੇਅਰੀਆਂ ’ਤੇ ਛਾਪੇਮਾਰੀ ਕੀਤੀ। 
ਅਧਿਕਾਰੀਆਂ ਨੇ ਦੱਸਿਆ ਕਿ ਟੀਮ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੀ ਖਬਰ ਮਿਲਦਿਆਂ ਹੀ ਜ਼ਿਆਦਾਤਰ ਡੇਅਰੀ ਸੰਚਾਲਕਾਂ ’ਚ ਹਡ਼ਕੰਪ ਮਚ ਗਿਆ ਅਤੇ ਕਈ ਡੇਅਰੀ ਸੰਚਾਲਕ ਆਪਣੀਆਂ ਡੇਅਰੀਆਂ ਨੂੰ ਤਾਲੇ ਲਾ ਕੇ ਆਪਣੇ ਘਰਾਂ ਨੂੰ ਚਲੇ ਗਏ।
ਉਨ੍ਹਾਂ ਵੱਲੋਂ ਸਥਾਨਕ ਬੰਦ ਫਾਟਕਾਂ ਕੋਲ  ਗਿੱਲ ਰੋਡ ਦਸਮੇਸ਼ ਡੇਅਰੀ, ਗਲੀ ਨੰਬਰ 9 ਨਿਊ ਟਾਊਨ ਆਸ਼ੂ ਡੇਅਰੀ ਅਤੇ ਨਿਊ ਟਾਊਨ ਵਿਚ ਹੀ ਸਥਿਤ ਇਕ ਪਸ਼ੂਆਂ ਦੇ  ਵਾੜੇ ਵਿਚ ਵੀ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਵੱਲੋਂ ਪੰਜ ਸ਼ੱਕੀ ਦੁੱਧ ਦੇ ਸੈਂਪਲ ਭਰੇ ਗਏ ਹਨ। ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਇਸ ਛਾਪੇਮਾਰੀ ਲਈ ਹਾਈਕਮਾਂਡ ਵੱਲੋਂ ਭੇਜੀ ਗਈ ਸਪੈਸ਼ਲ ਵੈਨ ਦੇ ਇੰਚਾਰਜ ਅਤੇ ਲੈਬ ਟੈਕਨੀਸ਼ੀਅਨ ਮਿਸਟਰ ਰੈਡੀ ਨੇ ਇਨ੍ਹਾਂ ਸੈਂਪਲਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਕਹੀ ਹੈ।
 


Related News