Motorola ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

08/21/2018 9:11:10 PM

ਨਵੀਂ ਦਿੱਲੀ—ਮੋਟੋਰੋਲਾ ਨੇ ਚੀਨ 'ਚ ਆਈਫੋਨ ਐਕਸ ਦੀ ਤਰ੍ਹਾਂ ਦਿਖਣ ਵਾਲਾ ਸਮਾਰਟਫੋਨ ਮੋਟੋਰੋਲਾ ਪੀ30 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ ਬਿਲਕੁਲ ਆਈਫੋਨ ਦੀ ਤਰ੍ਹਾਂ ਹੀ ਹੈ। ਡਿਜ਼ਾਈਨ ਅਤੇ ਲੁਕ ਦੇ ਮਾਮਲੇ 'ਚ ਲੋਕਾਂ ਨੂੰ ਛੱਡ ਕੇ ਇੰਨਾਂ ਦੋਵਾਂ ਸਮਾਰਟਫੋਨਸ 'ਚ ਅੰਤਰ ਕਰਨਾ ਮੁਸ਼ਕਲ ਹੈ। ਤੁਹਾਨੂੰ ਦੱਸ ਦਈਏ ਕਿ ਹੁਵਾਵੇ ਵੀ ਪੀ ਸੀਰੀਜ਼ 'ਚ ਸਮਾਰਟਫੋਨ ਲਾਂਚ ਕਰ ਸਕਦਾ ਹੈ। ਇਸ ਸਾਲ ਹੁਵਾਵੇ ਨੇ ਪੀ20 ਅਤੇ ਪੀ20 ਪ੍ਰੋਅ ਲਾਂਚ ਕੀਤਾ ਹੈ।

PunjabKesari

ਸਪੈਸੀਫਿਕੇਸ਼ੰਸ
ਇਸ 'ਚ 6.2 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਸਕੀਰਨ ਦਾ Resolution 2246x1080 ਅਤੇ ਸਕਰੀਨ ਦਾ ਐਸਪੈਕਟ ਰੇਸ਼ੀਓ 19:9 ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 636 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 6 ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਅਤੇ 128 ਜੀ.ਬੀ. ਇੰਟਰਨਲ ਸਟੋਰੇਜ 'ਚ ਉਪਲੱਬਧ ਹੈ। ਇਹ ਸਮਾਰਟਫੋਨ ਐਂਡ੍ਰਾਇਡ ਓਰੀਓ 8.1 ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਗਿਆ ਹੈ।

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 5 ਮੈਗਾਪਿਕਸਲ ਦਾ ਸਕੈਂਡਰੀ ਡਿਊਲ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਲਈ ਇਸ 'ਚ 12 ਮੈਗਾਪਿਕਸਲ ਦਾ ਸੈਂਸਰ f/2.0 ਅਪਰਚਰ ਨਾਲ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।


Related News