ਜ਼ਖਮੀ ਮੁਸਤਫਿਜ਼ੁਰ ਵੈਸਟਇੰਡੀਜ਼ ਦੌਰੇ ਲਈ ਬੰਗਲਾਦੇਸ਼ ਟੀਮ ਤੋਂ ਹੋਏ ਬਾਹਰ

06/19/2018 4:03:20 PM

ਢਾਕਾ : ਬੰਗਲਾਦੇਸ਼ ਨੇ ਵੈਸਟਇੰਡੀਜ਼ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਲਈ ਜ਼ਖਮੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ 15 ਮੈਂਬਰੀ ਟੀਮ 'ਚ ਨਹੀਂ ਚੁਣਿਆ ਗਿਆ। ਇਸ 22 ਸਾਲਾਂ ਤੇਜ਼ ਗੇਂਦਬਾਜ਼ ਨੇ ਹੁਣ ਤੱਕ ਦੱਸ ਟੈਸਟ ਮੈਚਾਂ 'ਚ 26 ਵਿਕਟਾਂ ਲਈਆਂ ਹਨ। ਉਹ ਮੁੰਬਈ ਇੰਡੀਅਨਸ ਦੇ ਵਲੋਂ ਆਈ.ਪੀ.ਐੱਲ. 'ਚ ਖੇਡਦੇ ਹੋਏ ਜ਼ਖਮੀ ਹੋ ਗਏ ਸਨ।

ਚਮਤਕਾਰ ਦੀ ਹੈ ਉਮੀਦ
ਮੁਸਤਫਿਜ਼ੁਰ ਫਿਟ ਨਹੀਂ ਹੋਣ ਕਾਰਨ ਅਫਗਾਨਿਸਤਾਨ ਖਿਲਾਫ ਤਿਨ ਟੀ-20 ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡ ਸਕੇ ਸਨ। ਚੋਣ ਕਮੇਟੀ ਦੇ ਪ੍ਰਧਾਨ ਮਿਨਾਜ਼ੁਲ ਅਬੇਦੀਨ ਨੇ ਕਿਹਾ, ਜੇਕਰ ਕੋਈ ਚਮਤਕਾਰ ਨਹੀਂ ਹੋਇਆ ਤਾਂ ਉਨ੍ਹਾਂ ਦੇ ਦੂਜੇ ਟੈਸਟ ਤੱਕ ਫਿਟ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਲਈ ਅਸੀਂ ਉਸਨੂੰ ਟੀਮ ਤੋਂ ਬਾਹਰ ਰੱਖਿਆ ਹੈ। ਪਹਿਲਾ ਟੈਸਟ ਮੈਚ 4 ਜੁਲਾਈ ਨੂੰ ਏਂਟੀਗਾ 'ਚ ਖੇਡਿਆ ਜਾਵੇਗਾ ਜਦਕਿ ਦੂਜਾ ਅਤੇ ਆਖਰੀ ਮੈਚ 12 ਜੁਲਾਈ ਤੋਂ ਕਿੰਗਸਟਨ 'ਚ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਟੀਮ ਇਸ ਦੌਰੇ 'ਚ 3 ਵਨਡੇ ਅਤੇ 3 ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ।


Related News