ਰੋਗੀ ਦੇ ਠੀਕ ਹੋਣ ਦੀ ਸੰਭਾਵਨਾ ਦਾ ਪਤਾ ਲਗਾਏਗੀ ਗੂਗਲ ਦੀ ਨਵੀਂ ਤਕਨੀਕ

06/19/2018 1:42:16 PM

ਜਲੰਧਰ— ਟੈਕਨਾਲੋਜੀ ਜਿੰਨੀ ਤੇਜ਼ੀ ਨਾਲ ਵਧ ਰਹੀ ਹੈ ਉਨੀ ਹੀ ਤੇਜ਼ੀ ਨਾਲ ਮਸ਼ੀਨਾਂ ਦਾ ਦਖਲ ਵੀ ਇਨਸਾਨੀ ਜੀਵਨ 'ਚ ਵਧ ਰਿਹਾ ਹੈ। ਖਬਰ ਮਿਲੀ ਹੈ ਟੈੱਕ ਦਿੱਗਜ ਗੂਗਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਅਜਿਹਾ ਸਿਸਟਮ ਤਿਆਰ ਕਰ ਰਹੀ ਹੈ, ਜੋ ਮਰੀਜ਼ਾਂ ਦੀ ਮੌਤ ਦੀ ਭਵਿੱਖਵਾਣੀ ਕਰ ਸਕੇਗਾ। ਮਤਲਬ ਕਿ ਇਹ ਸਿਸਟਮ ਦੱਸਣ 'ਚ ਸਮਰੱਥ ਹੋਵੇਗਾ ਕਿ ਮਰੀਜ਼ ਦੇ ਜਿੰਦਾ ਰਹਿਣ ਦੇ ਕਿੰਨੇ ਆਸਾਰ ਹਨ ਅਤੇ ਉਸ ਦੀ ਮੌਤ ਕਦੋਂ ਹੋਵੇਗੀ। 
ਜਾਣਕਾਰੀ ਮੁਤਾਬਕ ਗੂਗਲ ਨੇ ਆਪਣੀ ਇਸ ਨਵੀਂ ਤਕਨੀਕ ਦਾ ਇਸਤੇਮਾਲ ਇਕ ਬ੍ਰੈਸ ਕੈਂਸਰ ਨਾਲ ਪੀੜਤ ਮਹਿਲਾ 'ਤੇ ਕੀਤਾ ਅਤੇ ਕਾਫੀ ਹਾਂ-ਪੱਖੀ ਨਤੀਜੇ ਸਾਹਮਣੇ ਆਏ। ਇਸ ਪੀੜਤ ਮਹਿਲਾ ਦਾ ਡਾਕਟਾਂ ਦੀ ਟੀਮ ਨੇ ਪਹਿਲਾਂ ਰੇਡੀਓਲਾਜੀ ਸਕੈਨ ਕੀਤਾ। ਡਾਕਟਰਾਂ ਨੇ ਦੱਸਿਆ ਕਿ ਮਹਿਲਾ ਦੇ ਜ਼ਿੰਦਾ ਰਹਿਣ ਦੀ ਸੰਭਾਵਨਾ ਸਿਰਫ 9.3 ਫੀਸਦੀ ਹੀ ਹੈ। ਇਸ ਤੋਂ ਬਾਅਦ ਗੂਗਲ ਤੋਂ ਮਦਦ ਲਈ ਜਾਵੇਗੀ ਅਤੇ ਇਸ ਵਿਚ ਦੱਸਿਆ ਗਿਆ ਕਿ ਮਹਿਲਾ ਦੇ ਬਚਣ ਦੀ ਸੰਭਾਵਨਾ 19.9 ਫੀਸਦੀ ਹੈ। ਉਥੇ ਹੀ ਇਸ ਦੇ ਕੁਝ ਦਿਨ ਬਾਅਦ ਮਹਿਲਾ ਦੀ ਮੌਤ ਹੋ ਗਈ। 

PunjabKesari
ਤਕਨੀਕ 'ਤੇ ਹੋ ਰਹੀ ਹੈ ਰਿਸਰਚ
ਗੂਗਲ ਦੇ ਰਿਸਰਚ ਪੇਪਰ ਦੇ ਸਹਿ-ਲੇਖਕ ਸਟੈਨਫੋਰਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਨਿਗਮ ਸ਼ਾਹ ਨੇ ਦੱਸਿਆ ਕਿ ਇਹ ਇਕ ਅਨੁਮਾਨਿਤ ਮਾਡਲ ਹੈ। ਇਸ ਦੇ ਸਹੀ ਹੋਣ ਦੀਆਂ ਸੰਭਾਵਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਗੂਗਲ ਦਾ ਅਗਲਾ ਕਦਮ ਭਵਿੱਖਵਾਣੀ ਪ੍ਰਣਾਲੀ ਨੂੰ ਕਲੀਨਿਕ ਵਲ ਲੈ ਕੇ ਜਾ ਰਿਹਾ ਹੈ। ਇਹ ਅਜਿਹੀ ਏ.ਆਈ. ਤਕਨੀਕ 'ਤੇ ਕੰਮ ਕਰ ਰਿਹਾ ਹੈ ਜੋ ਕਿਸੇ ਬੀਮਾਰੀ ਜਾਂ ਕਿਸੇ ਲੱਛਣ ਬਾਰੇ ਸਹੀ ਜਾਣਕਾਰੀ ਦੇ ਸਕਦਾ ਹੈ। 

PunjabKesari

ਡਾਕਟਰਾਂ ਨੂੰ ਮਿਲੇਗੀ ਮਦਦ
ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਸਹੀ ਸਮੇਂ 'ਤੇ ਜ਼ਿਆਦਾ ਜਾਣਕਾਰੀ ਸਾਹਮਣੇ ਆ ਜਾਵੇ ਤਾਂ ਮਰੀਜ਼ ਨੂੰ ਜ਼ਿੰਦਾ ਬਚਾਇਆ ਜਾ ਸਕਦਾ ਹੈ। ਪਰ ਮੌਜੂਦਾ ਸਮੇਂ 'ਚ ਜਿਨ੍ਹਾਂ ਤਕਨੀਕਾਂ ਦਾ ਇਸਤੇਮਾਲ ਹੋ ਰਿਹਾ ਹੈ ਉਹ ਕਾਫੀ ਮਹਿੰਗੀਆਂ ਹਨ। ਅਜਿਹੇ 'ਚ ਗੂਗਲ ਦੁਆਰਾ ਕੀਤੀ ਗਈ ਇਸ ਨਵੀਂ ਖੋਜ ਨੂੰ ਕਾਫੀ ਸ਼ਲਾਘਾਯੋਗ ਮੰਨਿਆ ਜਾ ਰਿਹਾ ਹੈ।


Related News