NCR ''ਚ ਦਸੰਬਰ ਤੱਕ ਕਰਨੀ ਹੋਵੇਗੀ 1.66 ਲੱਖ ਘਰਾਂ ਦੀ ਡਿਲਵਰੀ

06/19/2018 11:32:27 AM

ਬਿਜ਼ਨੈੱਸ ਡੈਸਕ—ਦਿੱਲੀ-ਐੱਨ.ਸੀ.ਆਰ. ਦੇ ਰਿਐਲਟੀ ਮਾਰਕਿਟ 'ਚ ਇਸ ਸਾਲ ਡਿਵੈਲਪਰਸ ਨੂੰ ਦਸੰਬਰ ਤੱਕ 1.66 ਲੱਖ ਯੂਨਿਟਾਂ ਦਾ ਪਜੇਸ਼ਨ ਦੇਣਾ ਹੈ। ਉੱਧਰ ਹਾਲੀਆ ਰਿਕਾਰਡ ਦੇ ਆਧਾਰ 'ਤੇ ਰਿਐਲਟੀ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਬਿਲਡਰ ਇੰਨੇ ਵੱਡੇ ਪੱਧਰ 'ਤੇ ਡਿਲਵਰੀ ਨਹੀਂ ਕਰ ਪਾਉਣਗੇ। 
ਐਨਾਰਾਕ ਪ੍ਰਾਪਟੀ ਕੰਸਲਟੈਂਟਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਸੰਬਰ ਤੱਕ ਪਜੇਸ਼ਨ ਦਾ ਟੀਚਾ ਪਿਛਲੇ ਸਾਲ ਦੀ ਡਿਲਵਰੀ ਦੇ ਮੁਕਾਬਲੇ ਕਰੀਬ ਚਾਰ ਗੁਣਾ ਜ਼ਿਆਦਾ ਹੈ। ਪੂਰੇ ਐੱਨ.ਸੀ.ਆਰ. 'ਚ ਡਿਵੈਲਪਰਸ ਨੇ 2017 'ਚ 1.9 ਲੱਖ ਫਲੈਟਾਂ ਦਾ ਪਟੇਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਸਿਰਫ 42,500 ਡਿਲਵਰੀ ਕਰ ਪਾਏ ਜੋ ਟੀਚਾ 22 ਫੀਸਦੀ ਰਿਹਾ। ਗ੍ਰੇਟਰ ਨੋਇਡਾ 'ਚ 84,200 ਯੂਨਿਟਾਂ ਦੀ ਡਿਲਵਰੀ 2017 'ਚ ਹੋਣੀ ਸੀ ਪਰ ਸਿਰਫ 13 ਫੀਸਦੀ ਹੋ ਸਕੀ। ਜਦਕਿ ਬਾਕੀ ਯੂਨਿਟਾਂ ਦਸੰਬਰ 2018 ਤੱਕ ਸੌਂਪੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਦਸੰਬਰ ਤੱਕ ਕੰਪਲੀਟ ਹੋਣ ਦਾ ਟੀਚਾ ਲੈ ਕੇ ਚੱਲ ਰਹੀਆਂ ਯੂਨਿਟਾਂ ਦੀ ਡਿਲਵਰੀ ਦਾ ਦਬਾਅ ਵੀ ਹੋਵੇਗਾ। ਗਾਜੀਆਬਾਦ 'ਚ ਇਸ ਸਾਲ ਦੇ ਇਲਾਵਾ ਪਿਛਲੇ ਸਾਲ ਦੇ ਬਾਕੀ 8,100 ਫਲੈਟਾਂ ਦੀ ਡਿਲਵਰੀ ਹੋਣੀ ਹੈ। ਗੁੜਗਾਂਓ 'ਚ 14,400 ਅਤੇ ਨੋਇਡਾ 'ਚ 7,900 ਯੂਨਿਟਾਂ ਦੀ ਪਿਛਲੀ ਡਿਲਵਰੀ ਬਾਕੀ ਹੈ।
ਐਨਾਰਾਕ ਮੁਤਾਬਕ ਕੁੱਲ ਮਿਲਾ ਕੇ ਐੱਨ.ਸੀ.ਆਰ. 'ਚ ਦਸੰਬਰ 2018 ਤੱਕ 1.66 ਲੱਖ ਘਰਾਂ ਦੀ ਡਿਲਵਰੀ ਹੋਣੀ ਹੈ ਜੋ ਇਕ ਵੱਡੀ ਚੁਣੌਤੀ ਲੱਗ ਰਹੀ ਹੈ। ਰੇਰਾ ਦੇ ਚੱਲਦੇ ਨਿਰਮਾਣ ਅਤੇ ਡਿਲਵਰੀ ਦੀ ਪ੍ਰਕਿਰਿਆ ਤੇਜ਼ ਹੋਈ ਹੈ ਅਤੇ ਗਾਹਕਾਂ ਦੀਆਂ ਉਮੀਦਾਂ ਵੀ ਜ਼ਿਆਦਾ ਹਨ ਪਰ ਪਿਛਲੇ ਸਾਲ ਦੇ ਰਿਕਾਰਡ ਅਤੇ ਮੌਜੂਦਾ ਸਾਲ ਦਾ ਅੰਦਾਜ਼ੇ ਦੇ ਆਧਾਰ 'ਤੇ ਅੱਧੇ ਤੋਂ ਥੋੜ੍ਹੀ ਘੱਟ ਪਜੇਸ਼ਨ ਮਿਲ ਜਾਣੀ ਵੀ ਵੱਡੀ ਗੱਲ ਹੋਵੇਗੀ।


Related News