ਹੱਥਾਂ ਅਤੇ ਨਹੁੰਆਂ ਦੀ ਖੂਬਸੂਰਤੀ ਵਧਾਉਣ ਲਈ ਅਪਣਾਓ ਇਹ ਟਿਪਸ

06/19/2018 10:43:51 AM

ਨਵੀਂ ਦਿੱਲੀ— ਹੱਥ ਉਦੋਂ ਹੀ ਖੂਬਸੂਰਤ ਲੱਗਦੇ ਹਨ, ਜਦੋ ਨਹੂੰ ਚੰਗੇ ਤਰੀਕਿਆਂ ਨਾਲ ਸਾਫ ਹੋਣ ਅਤੇ ਉਨ੍ਹਾਂ 'ਤੇ ਚੰਗੀ ਨੇਲਪੇਂਟ ਲੱਗੀ ਹੋਵੇ। ਉਂਝ ਹੀ ਨਹੁੰ ਲੰਬੇ ਹੋਣ ਤਾਂ ਹੋਰ ਵੀ ਖੂਬਸੂਰਤ ਲੱਗਦੇ ਹਨ ਪਰ ਜੇ ਇਸ ਦੀ ਰੋਜ਼ ਸਫਾਈ ਨਾ ਕੀਤੀ ਜਾਵੇ ਤਾਂ ਇਹ ਬਹੁਤ ਹੀ ਗੰਦੇ ਦਿਖਾਈ ਦੇਣ ਲੱਗਦੇ ਹਨ। ਨਹੁੰਆਂ 'ਤੇ ਜਮ੍ਹਾ ਹੋਣ ਵਾਲੇ ਜਰਮਸ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਨਹੁੰਆਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕੀਤਾ ਜਾਵੇ। ਬਹੁਤ ਸਾਰੀਆਂ ਲੜਕੀਆਂ ਆਪਣੇ ਨਹੁੰਆਂ ਦੀ ਸਫਾਈ ਅਤੇ ਉਨ੍ਹਾਂ ਦੀ ਖੂਬਸੂਰਤੀ ਵਧਾਉਣ ਲਈ ਪਾਰਲਰ 'ਚ ਜਾ ਕੇ ਮੈਨਿਕਿਓਰ ਕਰਵਾਉਂਦੀਆਂ ਹਨ ਪਰ ਹਰ ਹਫਤੇ ਪਾਰਲਰ 'ਚ ਮੈਨਿਕਿਓਰ 'ਤੇ ਪੈਸੇ ਖਰਚ ਕਰਨ ਤੋਂ ਬਿਹਤਰ ਹੈ ਕਿ ਘਰ 'ਤੇ ਆਸਾਨ ਜਿਹੇ ਟਿਪਸ ਅਪਣਾ ਕੇ ਨਹੁੰਆਂ ਦੀ ਸਫਾਈ ਕੀਤੀ ਜਾਵੇ। ਤਾਂ ਚਲੋ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਨਹੁੰਆਂ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ।
ਸਟੈਪ 1— ਸਭ ਤੋਂ ਪਹਿਲਾਂ ਪੇਪਰ ਫਾਈਲਰ ਦੀ ਮਦਦ ਨਾਲ ਆਪਣੇ ਨਹੁੰਆਂ ਦੇ ਅੰਦਰ ਦੀ ਗੰਦਗੀ ਨੂੰ ਸਾਫ ਕਰੋ। ਨਹੁੰਆਂ ਨੂੰ ਸਾਫ ਕਰਦੇ ਸਮੇਂ ਜਲਦਬਾਜ਼ੀ ਬਿਲਕੁਲ ਵੀ ਨਾ ਕਰੋ ਕਿਉਂਕਿ ਇਸ ਨਾਲ ਨਹੁੰ ਟੁੱਟਣ ਦਾ ਡਰ ਰਹਿੰਦਾ ਹੈ।
ਸਟੈਪ 2— ਕੋਸੇ ਪਾਣੀ 'ਚ ਹੱਥ ਪਾ ਕੇ ਨਹੁੰਆਂ ਨੂੰ ਟੂਥ ਬਰੱਸ਼ ਜਾਂ ਨੇਲ ਬਰੱਸ਼ ਦੀ ਮਦਦ ਨਾਲ ਸਕ੍ਰਬ ਕਰੋ। ਨਹੁੰਆਂ ਦੇ ਅੰਦਰ ਹੀ ਨਹੀਂ ਸਗੋਂ ਕਿਊਟਿਕਲਸ ਨੂੰ ਚੰਗੀ ਤਰੀਕਿਆਂ ਨਾਲ ਸਾਫ ਕਰੋ।
ਸਟੈਪ 3— ਇਸ ਤੋਂ ਬਾਅਦ ਹੱਥਾਂ ਅਤੇ ਨਹੁੰਆਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ ਅਤੇ ਤੌਲੀਏ ਨਾਲ ਸੁੱਕਾ ਲਓ।
ਸਟੈਪ 4— ਬਾਊਲ 'ਚ ਗਰਮ ਪਾਣੀ ਲੈ ਕੇ ਉਸ 'ਚ ਘੱਟ ਤੋਂ ਘੱਟ 5 ਮਿੰਟ ਤਕ ਆਪਣੇ ਨਹੁੰਆਂ ਨੂੰ ਭਿਓਂ ਕੇ ਰੱਖੋ। ਫਿਰ ਹੱਥਾਂ ਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ।
ਸਟੈਪ 5— ਹੱਥਾਂ ਨੂੰ ਸੁਕਾਉਣ ਦੇ ਬਾਅਦ ਉਨ੍ਹਾਂ 'ਤੇ ਮੋਇਸਚਰਾਈਜ਼ਰ ਲਗਾਓ। ਜੇ ਜ਼ਰੂਰਤ ਹੋਵੇ ਤਾਂ ਨੇਲਸ ਨੂੰ ਨੇਲ ਕਲਿਪਰ ਦੀ ਮਦਦ ਨਾਲ ਕੱਟ ਲਓ।


Related News