ਬਰਗਾੜੀ ਕਾਂਡ : ਸੀ. ਬੀ.ਆਈ. ਤੇ ਸਪੈਸ਼ਲ ਜਾਂਚ ਟੀਮ ਵਲੋਂ ਦੂਸਰੇ ਦਿਨ ਵੀ ਡੇਰਾ ਪ੍ਰੇਮੀਆਂ ਤੋਂ ਪੁੱਛਗਿੱਛ ਜਾਰੀ

06/19/2018 6:43:56 AM

ਮੋਗਾ(ਆਜ਼ਾਦ)-ਫਰੀਦਕੋਟ ਜ਼ਿਲੇ ਦੇ ਪਿੰਡ ਬਰਗਾੜੀ 'ਚ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਰਗਾੜੀ ਦੇ ਨੇੜੇ ਬਹਿਬਲ ਕਲਾਂ 'ਚ 14 ਅਕਤੂਬਰਸ਼ 2015 ਨੂੰ ਗੋਲੀ ਚੱਲਣ ਨਾਲ ਮਾਰੇ ਗਏ ਦੋ ਵਿਅਕਤੀਆਂ ਦੇ ਮਾਮਲੇ 'ਚ ਸਪੈਸ਼ਲ ਜਾਂਚ ਟੀਮ ਵਲੋਂ ਗ੍ਰਿਫਤਾਰ ਕੀਤੇ ਗਏ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ ਨਿਵਾਸੀ ਕੋਟਕਪੂਰਾ ਸਮੇਤ 9 ਡੇਰਾ ਪ੍ਰੇਮੀਆਂ ਤੋਂ ਅੱਜ ਦੂਸਰੇ ਦਿਨ ਵੀ ਸੀ.ਬੀ.ਆਈ. ਦੀ ਵਿਸ਼ੇਸ਼ ਟੀਮ ਅਤੇ ਸਪੈਸ਼ਲ ਜਾਂਚ ਟੀਮ ਨੇ, ਜੋ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਹੈ, ਸੀ.ਆਈ.ਏ. ਸਟਾਫ ਮੋਗਾ 'ਚ ਪੁੱਛਗਿੱਛ ਜਾਰੀ ਰੱਖੀ।  ਬੇਸ਼ੱਕ ਉਕਤ ਮਾਮਲੇ 'ਚ ਮੋਗਾ ਪੁਲਸ ਦਾ ਕੋਈ ਵੀ ਅਧਿਕਾਰੀ ਕੋਈ ਪੁਖਤਾ ਜਾਣਕਾਰੀ ਨਹੀਂ ਦੇ ਰਿਹਾ। ਜਦ ਅੱੈਸ. ਪੀ.ਆਈ. ਵਜ਼ੀਰ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਵੱਡਾ ਸੰਗੀਨ ਹੈ ਅਤੇ ਇਸ ਦੀ ਜਾਂਚ ਸੀ.ਬੀ.ਆਈ. ਅਤੇ ਪੰਜਾਬ ਸਰਕਾਰ ਵਲੋਂ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਬਣਾਈ ਗਈ ਜਾਂਚ ਟੀਮ ਹੀ ਆਪਣੇ ਤੌਰ 'ਤੇ ਕਰ ਰਹੀ ਹੈ। 


Related News