ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਨਹੀਂ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ, ਸੈਲਾਨੀਆਂ ’ਚ ਮਚੀ ਹਾਹਾਕਾਰ

06/19/2018 1:27:03 AM

ਫਿਰੋਜ਼ਪੁਰ (ਕੁਮਾਰ)–ਹੁਸੈਨੀਵਾਲਾ ਸਥਿਤ ਸ਼ਹੀਦਾਂ ਦੀਆਂ  ਯਾਦਗਾਰਾਂ ’ਤੇ ਪੀਣ ਵਾਲੇ ਪਾਣੀ ਅਤੇ ਪਖਾਨੇ ਆਦਿ ਦੇ ਪ੍ਰਬੰਧ ਨਾ ਹੋਣ ਕਾਰਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ’ਚ ਹਾਹਾਕਾਰ ਮਚੀ ਹੋਈ ਹੈ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਰਾਸ਼ਟਰੀ ਪੁੱਤਰ ਦਾ ਦਰਜਾ ਦਿਵਾਉਣ  ਲਈ ਦੇਸ਼ ਭਰ ’ਚ ਚੱਲੀ 90 ਰੋਜ਼ਾ ਸਵਾਭਿਮਾਨ ਯਾਤਰਾ ਕੱਲ ਜਦ ਹੁਸੈਨਵਾਲਾ ਸਥਿਤ ਸ਼ਹੀਦਾਂ ਦੀਆਂ ਸਮਾਰਕਾਂ ’ਤੇ ਪਹੁੰਚੀ ਤਾਂ ਯਾਤਰਾ ਵਿਚ ਆਏ ਲੋਕਾਂ  ਤੇ ਸੈਲਾਨੀਆਂ ਨੂੰ ਪੀਣ  ਲਈ ਉਥੇ ਪਾਣੀ ਨਹੀਂ ਮਿਲਿਆ, ਜਿਸ ਕਾਰਨ ਸੈਲਾਨੀਆਂ ’ਚ ਹਾਹਾਕਾਰ ਮਚੀ ਰਹੀ। ਸੈਲਾਨੀਆਂ ਨੇ ਦੱਸਿਆ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸ਼ਹੀਦਾਂ ਦੀਆਂ ਹੁਸੈਨੀਵਾਲਾ ਸਥਿਤ ਸਮਾਰਕਾਂ ’ਤੇ ਲੋਕਾਂ  ਲਈ ਪੀਣ ਵਾਲੇ ਪਾਣੀ ਤੇ ਪਖਾਨਿਆਂ ਦੀ ਵਿਵਸਥਾ ਨਹੀਂ ਹੈ। ਲੋਕਾਂ ਨੇ ਦੁੱਖ ਪ੍ਰਗਟ ਕਰਦਿਅਾਂ ਕਿਹਾ ਕਿ  ਯਾਦਗਾਰਾਂ ’ਤੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਲੋਕ ਮਾਯੂਸ ਹੋ ਕੇ ਵਾਪਸ ਮੁਡ਼ ਰਹੇ ਹਨ। ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੋਕਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਇਤਿਹਾਸਕ ਅਜਿਹੀਆਂ ਸਮਾਰਕਾਂ ’ਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਉਚਿਤ ਪ੍ਰਬੰਧ ਕਰਨੇ ਚਾਹੀਦੇ ਹਨ ਤੇ ਪੀਣ ਵਾਲੇ ਪਾਣੀ, ਪਖਾਨਿਆਂ ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।  ਸਮਾਰਕਾਂ ਦੇ ਪ੍ਰਬੰਧਾਂ ਨੂੰ ਦੇਖ ਕੇ ਪ੍ਰਸ਼ਾਸਨ ਦੀ ਕਾਬਲੀਅਤ ਦਾ ਪਤਾ ਲੱਗਦਾ ਹੈ।  ਇਕ ਪਾਸੇ ਤਾਂ ਦੇਸ਼ ਭਰ ’ਚ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੀਆਂ ਸਮਾਰਕਾਂ ਨੂੰ ਨੈਸ਼ਨਲ ਮਾਨੂਮੈਂਟ ਘੋਸ਼ਿਤ ਕਰਨ  ਲਈ ਮੁਹਿੰਮ ਚਲਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਇਥੋਂ ਦੇ ਪ੍ਰਬੰਧਾਂ ਨੂੰ ਦੇਖ ਕੇ ਸੈਲਾਨੀਆਂ ਨੂੰ ਭਾਰੀ ਦੁੱਖ ਹੋਇਆ ਹੈ।
 


Related News