ਚੋਰਾਂ ਦੀ ਵੱਡੀ ਵਾਰਦਾਤ : 40 ਤੋਲੇ ਸੋਨਾ ਤੇ ਕੀਮਤੀ ਸਮਾਨ ਲੈ ਕੇ ਹੋਏ ਫਰਾਰ

06/18/2018 9:01:42 PM

ਖੰਨਾ ਸਮਰਾਲਾ,(ਬਿਪਨ)— ਸਮਰਾਲਾ ਸ਼ਹਿਰ ਦੇ ਇਲਾਕੇ ਅੰਦਰ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਜਿਸ ਦੀ ਮਿਸਾਲ ਸਥਾਨਕ ਭਗਵਾਨਪੁਰਾ ਰੋਡ 'ਤੇ ਸਥਿਤ ਵਾਰਡ ਨੰਬਰ 13 ਦੇ ਵਸਨੀਕ ਮਨਜੀਤ ਸਿੰਘ ਪੁੱਤਰ ਮੁਕੰਦ ਸਿੰਘ ਦੇ ਘਰ ਕੀਤੀ ਗਈ ਚੋਰੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਉਨ੍ਹਾਂ ਨੂੰ ਸੋਮਵਾਰ ਨੂੰ ਲੱਗਾ ਜਦੋਂ ਉਨ੍ਹਾਂ ਨੇ ਆਪਣੇ ਡਰਾਇੰਗ ਰੂਮ ਦੀ ਖ਼ਿੜਕੀ ਦੀ ਗਰਿੱਲ ਖੁੱਲੀ ਹੋਈ ਵੇਖੀ । ਚੋਰ ਘਰ ਨਾਲ ਪਏ ਖਾਲੀ ਪਲਾਟ 'ਚੋਂ ਕੰਧ ਟੱਪਕੇ ਅੰਦਰ ਆਏ ਤੇ ਉਨ੍ਹਾਂ ਨੇ ਅਲਮਾਰੀ ਤੋਂ ਇਲਾਵਾ ਘਰ ਅੰਦਰ ਪਈਆਂ ਪੇਟੀਆਂ ਫਰੋਲ ਕੇ ਕਰੀਬ 40 ਤੋਲੇ ਸੋਨਾ, ਸਵਾ ਕਿਲੋ ਚਾਂਦੀ ਦੇ ਗਹਿਣੇ ਤੇ ਕਰੀਬ ਪੌਣੇ ਚਾਰ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਉਹ 30 ਏਕੜ ਜ਼ਮੀਨ 'ਤੇ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਘਰ 'ਚ ਦੁੱਧ ਦਾ ਵੀ ਚੰਗਾ ਕਾਰੋਬਾਰ ਹੈ। ਬੀਤੇ ਦਿਨੀਂ ਉਨ੍ਹਾਂ ਨੇ ਖੇਤੀਬਾੜੀ ਨਾਲ ਸਬੰਧਤ ਖ਼ਰਚਿਆਂ ਦਾ ਭੁਗਤਾਨ ਕਰਨ ਲਈ ਬੈਂਕ 'ਚੋਂ ਤਿੰਨ ਲੱਖ ਰੁਪਏ ਕਢਵਾਏ ਸਨ ਤੇ ਕਰੀਬ 75 ਹਜ਼ਾਰ ਰੁਪਏ ਦੁੱਧ ਦੀ ਪੈਂਮੇਟ ਆਈ ਸੀ, ਜੋ ਉਨ੍ਹਾਂ ਨੇ ਭੁਗਤਾਨ ਕਰਨ ਲਈ ਘਰ ਰੱਖੀ ਹੋਈ ਸੀ।

PunjabKesariਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਘਰ 'ਚ ਲੱਕੜ ਦਾ ਕੰਮ ਕਰਵਾਉਣ ਲਈ ਮਿਸਤਰੀਆਂ ਨੂੰ ਬੁਲਾਇਆ ਸੀ, ਜਦੋਂ ਉਹ ਅਲਮਾਰੀ ਦੀ ਮਿਣਤੀ ਕਰਨ ਲੱਗੇ ਤਾਂ ਉਸ ਦੀ ਘਰਵਾਲੀ ਬਲਜਿੰਦਰ ਕੌਰ ਤੇ ਬੇਟੇ ਨਵਜੋਤ ਸਿੰਘ ਨੇ ਪੁਰਾਣੀ ਅਲਮਾਰੀ ਖਾਲੀ ਕਰਕੇ, ਉਸ ਵਿਚਲਾ ਸਾਰਾ ਸਮਾਨ ਸਟੋਰ 'ਚ ਰੱਖ ਦਿੱਤਾ ਸੀ।  ਉਨ੍ਹਾਂ ਦੱਸਿਆ ਕਿ ਚੋਰਾਂ ਨੇ ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ 'ਚ ਕਿਸੇ ਭੇਦੀ ਦਾ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਖਿੜਕੀ ਦੀ ਗਰਿੱਲ ਦੇ ਪੇਚ ਖੋਲ•ਕੇ ਚੋਰ ਡਰਾਇੰਗ ਰੂਮ ਅੰਦਰ ਵੜੇ ਸਨ, ਉਸ ਦਿਨ ਖਿੜਕੀ ਦੀ ਅੰਦਰਲੀ ਚਿਟਕਨੀ ਵੀ ਪਹਿਲਾਂ ਤੋਂ ਹੀ ਖੋਲ•ਦਿੱਤੀ ਗਈ ਸੀ। ਜਿਸ ਕਰਕੇ ਚੋਰ ਬੜੀ ਅਸਾਨੀ ਨਾਲ ਬਿਨਾਂ ਕਿਸੇ ਖੜਕੇ ਤੋਂ ਘਰ ਅੰਦਰ ਦਾਖਲ ਹੋ ਗਏ ਅਤੇ ਇਸ ਵਾਰਦਾਤ ਨੂੰ ਬਾਖੂਬੀ ਅੰਜਾਮ ਦੇ ਗਏ।  
ਇਸ ਸਬੰਧੀ ਜਦੋਂ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।  


Related News