1 ਸਾਲ ਬਾਅਦ ਬਲਾਤਕਾਰ ਪੀੜਤਾ ਨੂੰ ਮਿਲਿਆ ਇਨਸਾਫ, ਦੋਸ਼ੀਆਂ ਨੂੰ ਮਿਲੀ ਸਜ਼ਾ

06/18/2018 4:11:07 PM

ਲੰਡਨ (ਬਿਊਰੋ)— ਬ੍ਰਿਟਿਸ਼ ਦੀ 37 ਸਾਲਾ ਮੋਟਰਸਾਈਕਲਿਸਟ ਵਾਸਿਲੀਸਾ ਕਾਮਰੋਵਾ ਹਿੰਮਤ ਅਤੇ ਹੌਂਸਲੇ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਸਾਲ 2017 ਵਿਚ ਵਾਸਿਲੀਸਾ ਕਾਮਰੋਵਾ ਨਾਲ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੋਇਆ ਸੀ। 4 ਜੂਨ 2017 ਨੂੰ ਤਿੰਨ ਪੁਰਸ਼ਾਂ ਨੇ ਉਸ ਦਾ ਬੜੀ ਬੇਰਹਿਮੀ ਨਾਲ ਬਲਾਤਕਾਰ ਕੀਤਾ ਸੀ। ਉਸ ਸਮੇਂ ਵਾਸਿਲੀਸਾ ਬੋਲੀਵੀਆ ਵਿਚ ਮੋਟਰਸਾਈਕਲ ਟੂਰ 'ਤੇ ਗਈ ਹੋਈ ਸੀ। ਉਹ ਇਸ ਟੂਰ 'ਤੇ ਇਕੱਲੀ ਹੀ ਗਈ ਸੀ। ਟੂਰ ਦੌਰਾਨ 3 ਪੁਰਸ਼ਾਂ ਨੇ ਉਸ ਦਾ ਬਲਾਤਕਾਰ ਕੀਤਾ। ਬਾਅਦ ਵਿਚ ਉਸ ਨੂੰ ਬੁਰੀ ਹਾਲਤ ਵਿਚ ਉੱਥੇ ਛੱਡ ਕੇ ਭੱਜ ਗਏ।
ਆਪਣੇ ਇਕ ਇੰਟਰਵਿਊ ਵਿਚ ਵਾਸਿਲੀਸਾ ਨੇ ਉਸ ਦਰਦਨਾਕ ਹਾਦਸੇ ਦਾ ਖੁਲਾਸਾ ਕਰਦਿਆਂ ਦੱਸਿਆ,''ਮੈਂ ਸਾਂਤਾ ਰੋਸਾ ਨਦੀ ਕਿਨਾਰੇ ਕਿਸ਼ਤੀ ਵਿਚ ਸਮਾਂ ਬਿਤਾਉਣਾ ਚਾਹੁੰਦੀ ਸੀ। ਉੱਥੋਂ ਦੀ ਖੂਬਸੂਰਤੀ ਨੂੰ ਆਪਣੇ ਕੈਮਰੇ ਵਿਚ ਕੈਦ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਟੈਂਟ ਵਿਚੋਂ ਬਾਹਰ ਨਿਕਲੀ। ਉੱਥੇ ਮੈਨੂੰ ਤਿੰਨ ਪੁਰਸ਼ ਆਪਣੇ ਨਾਲ ਚੱਲਣ ਦਾ ਆਫਰ ਦੇਣ ਲੱਗੇ। ਪਰ ਮੈਂ ਉਨ੍ਹਾਂ ਨੂੰ ਮਨਾ ਕਰ ਕੇ ਟੈਂਟ ਵਿਚ ਸੋਣ ਚਲੀ ਗਈ। ਥੋੜ੍ਹੀ ਦੇਰ ਬਾਅਦ ਮੈਨੂੰ ਮੇਰੀ ਬਾਈਕ ਸਟਾਰਟ ਹੋਣ ਦੀ ਆਵਾਜ ਸੁਣਾਈ ਦਿੱਤੀ। ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਮੇਰੇ ਟੈਂਟ ਦੇ ਬਾਹਰ ਉਨ੍ਹਾਂ ਪੁਰਸ਼ਾਂ ਦਾ ਪਰਛਾਵਾਂ ਨਜ਼ਰ ਆਇਆ। ਇਸ ਮਗਰੋਂ ਉਨ੍ਹਾਂ ਨੇ ਮੈਨੂੰ ਟੈਂਟ ਵਿਚੋਂ ਖਿੱਚ ਕੇ ਬਾਹਰ ਕੱਢਿਆ। ਉਨ੍ਹਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਮੇਰੀ ਛਾਤੀ ਤੇ ਪੇਟ ਨੂੰ ਬਲੇਡ ਨਾਲ ਕੱਟ ਦਿੱਤਾ ਅਤੇ ਫਿਰ ਮੇਰਾ ਬਲਾਤਕਾਰ ਕੀਤਾ। ਬਾਅਦ ਵਿਚ ਉਹ ਮੈਨੂੰ ਬੁਰੀ ਹਾਲਤ ਵਿਚ ਉੱਥੇ ਛੱਡ ਕੇ ਭੱਜ ਗਏ।'' 
ਇੰਨ੍ਹਾਂ ਕੁਝ ਹੋ ਜਾਣ 'ਤੇ ਵੀ ਵਾਸਿਲੀਸਾ ਨੇ ਹਾਰ ਨਹੀਂ ਮੰਨੀ। ਉਸ ਨੇ ਸਾਲ ਭਰ ਉੱਥੇ ਰੁੱਕ ਕੇ ਆਪਣੇ ਮੁਲਜ਼ਮਾਂ ਨੂੰ ਸਜ਼ਾ ਦਵਾਉਣ ਦਾ ਫੈਸਲਾ ਕੀਤਾ, ਜਿਸ ਵਿਚ ਆਖਿਰਕਾਰ ਵਾਸਿਲੀਸਾ ਨੂੰ ਸਫਲਤਾ ਮਿਲੀ। ਆਪਣੇ ਹੱਕ ਲਈ ਲੜਨਾ ਵਾਸਿਲੀਸਾ ਲਈ ਇੰਨਾ ਆਸਾਨ ਨਹੀਂ ਸੀ ਪਰ ਉਸ ਨੇ ਹਿੰਮਤ ਨਹੀਂ ਟੁੱਟਣ ਦਿੱਤੀ। ਉਸ ਦੀ ਇਸ ਹਿੰਮਤ ਅਤੇ ਹੌਂਸਲੇ ਨੇ ਆਖਿਰਕਾਰ ਉਸ ਨੂੰ ਇਨਸਾਫ ਦਵਾਇਆ। ਬੀਤੇ ਮਹੀਨੇ ਤਿੰਨੇ ਮੁਲਜ਼ਮਾਂ ਨੂੰ ਕੁੱਲ ਮਿਲਾ ਕੇ 42 ਸਾਲ ਦੀ ਜੇਲ ਹੋਈ। ਜਿਸ ਵਿਚ 26 ਸਾਲਾ Jose Gongora ਨੂੰ 25 ਸਾਲ ਦੀ ਸਜ਼ਾ ਬਲਾਤਕਾਰ ਲਈ ਅਤੇ 10 ਸਾਲ ਦੀ ਸਜ਼ਾ ਡਕੈਤੀ ਦੇ ਜ਼ੁਰਮ ਵਿਚ ਹੋਈ। 24 ਸਾਲਾ Yery Yumacale ਨੂੰ 10 ਸਾਲ ਦੀ ਸਜ਼ਾ ਬਲਾਤਕਾਰ ਲਈ ਅਤੇ 8 ਸਾਲ ਦੀ ਸਜ਼ਾ ਡਕੈਤੀ ਦੇ ਜ਼ੁਰਮ ਵਿਚ ਹੋਈ। ਜਦਕਿ 42 ਸਾਲਾ Fabio Bazan ਨੂੰ ਬਲਾਤਕਾਰ ਦੇ ਜ਼ੁਰਮ ਵਿਚ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। 
ਇੱਥੇ ਦੱਸਣਯੋਗ ਹੈ ਕਿ ਰੂਸ ਵਿਚ ਜੰਮੀ ਵਾਸਿਲੀਸਾ ਨੂੰ 20 ਸਾਲ ਦੀ ਉਮਰ ਵਿਚ ਬ੍ਰਿਟਿਸ਼ ਨਾਗਰਿਕਤਾ ਮਿਲੀ ਸੀ। ਜਦੋਂ ਉਹ ਮਾਸਕੋ ਤੋਂ ਲੰਡਨ ਗਈ ਸੀ। ਆਪਣੇ ਇਕ ਇੰਟਰਵਿਊ ਵਿਚ ਵਾਸਿਲੀਸਾ ਨੇ ਦੱਸਿਆ ਕਿ ਉਸ ਹਾਦਸੇ ਦੇ ਬਾਅਦ ਲੋਕ ਮੈਨੂੰ ਬੋਲੀਵੀਆ ਛੱਡਣ ਦੀ ਸਲਾਹ ਦੇ ਰਹੇ ਸਨ। ਕਿਸੇ ਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ ਆਪਣੀ ਇਸ ਇਨਸਾਫ ਦੀ ਲੜਾਈ ਵਿਚ ਜਿੱਤ ਜਾਵਾਂਗੀ। ਪਰ ਮੈਨੂੰ ਇਨਸਾਫ ਚਾਹੀਦਾ ਸੀ ਅਤੇ ਉਸ ਲਈ ਮੈਂ ਪੂਰੀ ਤਾਕਤ ਲਗਾ ਕੇ ਲੜੀ।


Related News