ਅੰਬ ਖਾਣ ਤੋਂ ਬਾਅਦ ਭੁੱਲ ਕੇ ਨਾ ਖਾਓ ਇਹ 3 ਚੀਜ਼ਾਂ, ਹੋਵੇਗਾ ਨੁਕਸਾਨ

06/17/2018 3:01:03 PM

ਜਲੰਧਰ— ਅੰਬ ਖਾਣ 'ਚ ਬਹੁਤ ਹੀ ਸੁਆਦ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ 'ਚ ਐਂਟੀਆਕਸੀਡੈਂਟ, ਪ੍ਰੋਟੀਨ, ਵਿਟਾਮਿਨ ਏ, ਬੀ ਅਤੇ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿ ਅੰਬ ਦੇ ਤੁੰਰਤ ਬਾਅਦ ਜਾਂ 4 ਘੰਟੇ ਦੇ ਅੰਦਰ 3 ਚੀਜ਼ਾਂ ਨੂੰ ਖਾਣ ਨਾਲ ਸਰੀਰ 'ਤੇ ਗਲਤ ਪ੍ਰਭਾਵ ਪੈਂਦਾ ਹੈ। ਅੱਜ ਅਸੀਂ ਤੁਹਾਨੂੰ 3 ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਭੁੱਲ ਕੇ ਅੰਬ ਤੋਂ ਬਾਅਦ ਨਹੀਂ ਖਾਣਾ ਚਾਹੀਦਾ।
PunjabKesari
ਅੰਬ ਖਾਣ ਤੋਂ ਬਾਅਦ ਕਦੀ ਵੀ ਭੁੱਲ ਕੇ ਵੀ ਕਰੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਬ ਮਿੱਠਾ ਅਤੇ ਕਰੇਲਾ ਕੌੜਾ ਹੁੰਦਾ ਹੈ। ਜਦੋਂ ਇਕ ਚੀਜ਼ ਨੂੰ ਖਾਣ ਤੋਂ ਬਾਅਦ ਦੂਜੀ ਚੀਜ਼ ਖਾਧੀ ਜਾਂਦੀਹੈ ਤਾਂ ਉਹ ਰਿਐਕਸ਼ਨ ਕਰਦੀ ਹੈ। ਅੰਬ ਖਾਣ ਤੋਂ ਬਾਅਦ ਕਰੇਲੇ ਦਾ ਸੇਵਨ ਕਰਨ ਨਾਲ ਸਰੀਰ 'ਚ ਇਕ ਕਿਸਮ ਦਾ ਜ਼ਹਿਰ ਫੈਲ ਜਾਂਦਾ ਹੈ। ਜ਼ਹਿਰ ਫੈਲਣ ਨਾਲ ਉੱਲਟੀਆਂ ਆਉਣ ਲੱਗਦੀਆਂ ਹਨ। ਇਸ ਨਾਲ ਵਿਅਕਤੀ ਜ਼ਿਆਦਾ ਬੀਮਾਰ ਹੋ ਜਾਂਦਾ ਹੈ। ਕਈ ਵਾਰ ਤਾਂ ਸਾਹ ਲੈਣ 'ਚ ਵੀ ਮੁਸ਼ਕਲ ਹੋ ਜਾਂਦੀ ਹੈ।
PunjabKesari
ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜਦੋਂ ਵੀ ਅੰਬ ਖਾਓ ਤਾਂ ਇਸ ਦੇ ਖਾਣ ਤੋਂ 4 ਘੰਟੇ ਤੱਕ ਹਰੀ ਮਿਰਚ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਅੰਬ ਦੇ ਥੋੜ੍ਹੇ ਸਮੇਂ ਬਾਅਦ ਮਿਰਚ ਖਾ ਲੈਂਦੇ ਹੋ ਤਾਂ ਇਸ ਨਾਲ ਪੇਟ 'ਚ ਰਿਐਕਸ਼ਨ ਹੋਣ ਲੱਗਦਾ ਹੈ। ਇਸ ਨਾਲ ਪੇਟ 'ਚ ਜਲਨ ਹੋਣ ਦੇ ਨਾਲ ਕਈ ਬੀਮਾਰੀਆਂ ਵੀ ਹੋ ਜਾਂਦੀਆਂ ਹਨ।
PunjabKesari
ਇਸ ਦੇ ਨਾਲ ਹੀ ਅੰਬ ਖਾਣ ਤੋਂ ਬਾਅਦ ਦਹੀਂ ਜਾਂ ਰਾਇਤਾ ਵੀ ਨਹੀਂ ਖਾਣਾ ਚਾਹੀਦਾ। ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਵੀ ਰਿਐਕਸ਼ਨ ਹੁੰਦਾ ਹੈ ਅਤੇ ਕਈ ਪ੍ਰੇਸ਼ਾਨੀਆਂ ਹੁੰਦੀਆਂ ਹਨ।


Related News