ਕੋਠੀ ਕਾਰਾਂ ਮੈਂ ਭਾਲਦੀ

06/15/2018 5:54:43 PM

ਮੁੰਡਾ ਗ਼ਾਨੀ ਗ਼ਾਨੀ ਗ਼ਾਨੀ! ..ਅ। ਮੈਂ ਕਿਹਾ!.. ਗ਼ਾਨੀ ਗ਼ਾਨੀ ਗ਼ਾਨੀ।
ਮੈਂ ਤੇਰੇ ਪਿੱਛੇ ਗੇੜੇ ਮਾਰਦਾ, ਬਿੱਲੂ ਬਣ ਜਾ ਨੀ ਮੇਰੀ ਤੂੰ ਜ਼ਨਾਨੀ..।
ਨੀ ਤੇਰੇ ਪਿੱਛੇ ਗੇੜੇ ਮਾਰਦਾ, ਬਿੱਲੂ ਬਣ ਜਾ ਨੀ ਮੇਰੀ ਤੂੰ ਜ਼ਨਾਨੀ.. ।
ਕੁੜੀ :- ਕਾਂਵਾਂ ਕਾਂਵਾਂ ਕਾਂਵਾਂ!.. । ਮੈਂ ਕਿਹਾ ਕਾਂਵਾਂ ਕਾਵਾਂ ਕਾਂਵਾ।
ਤੂੰ ਰੱਬ ਕਰੇ ਘੋੜੀ ਚੜ ਜਾਏਂ.. ਵੇ ਤੇਰਾ ਘੋਗਾ ਚਿੱਤ ਹੋ ਜਾਵੇ,
ਤੇਰੇ ਸੋਗ ਉੱਤੇ ਸੂਟ ਚਿੱਟਾ ਪਾਵਾਂ..।

ਮੁੰਡਾ:- ਨੀ ਮੈਂ ਸਮਝਾਂ ਤੈਨੂੰ ਦਿਲ ਦੀ ਰਾਣੀ, ਤੂੰ ਚਾਹੁੰਦੀ ਮੇਰੀ ਖ਼ਤਮ ਕਹਾਣੀ,
ਸਿੱਧੇ ਮੂੰਹ ਕਦੇ ਗੱਲ ਨਾ ਕਰਦੀ, ਨਿੱਤ ਬੋਲਦੀ ਉੱਲਟੀ ਬਾਣੀ,
ਸਾਰੇ ਸ਼ੋਕ ਪੁਗਾ ਦੇਵੇਂਗਾ, ਮੰਨ ਲੈਅ ਦਿਲਬਰ ਜ਼ਾਨੀ।
ਮੈਂ ਤੇਰੇ ਪਿੱਛੇ ਗੇੜੇ ਮਾਰਦਾ, ਬਿੱਲੂ ਬਣ ਜਾ ਨੀ ਮੇਰੀ ਤੂੰ ਜ਼ਨਾਨੀ..।
ਕੁੜੀ:- ਮੈਂ ਮੁੰਡਿਆ ਕਿਸੇ ਹੋਰ 'ਤੇ ਮਰਦੀ, ਫ਼ੋਨ 'ਤੇ ਰਹਿੰਦੀ ਗਿੱਟ-ਮਿੱਟ ਕਰਦੀ,
ਤੇਰੇ ਕੋਲ ਨਾ ਪੈਸਾ-ਧੇਸਾ, ਤੈਨੂੰ ਤਾਂ ਮੈਂ ਰਤਾ ਨਾ ਜਰਦੀ, ਕਾਂਵਾਂ ਕਾਂਵਾਂ ਕਾਂਵਾਂ!.. ।
ਮੈਂ ਕਿਹਾ ਕਾਂਵਾਂ ਕਾਵਾਂ ਕਾਂਵਾ, ਤੂੰ ਰੱਬ ਕਰੇ ਘੋੜੀ ਚੜ੍ਹ ਜਾਏਂ..,
ਵੇ ਤੇਰਾ ਘੋਗਾ ਚਿੱਤ ਹੋ ਜਾਵੇ,ਤੇਰੇ ਸੋਗ ਉੱਤੇ ਸੂਟ ਚਿੱਟਾ ਪਾਵਾਂ..।

ਮੁੰਡਾ:- ਮੈਂ ਹਾਂ ਤੈਨੂੰ ਦਿਲ ਤੋਂ ਚਾਹੁੰਦਾ, ਰੁੱਸਾ ਹੋਇਆ ਪੀਰ ਮਨਾਉਂਦਾ,
ਕਿਹੜਾ ਰਾਮਦੇਵ ਤੂੰ ਲੱਭਿਆ, ਜਿਸਦਾ ਤੈਨੂੰ ਯੋਗਾ ਭਾਉਂਦਾ,
ਗਾਵਾਂ ਗਾਵਾਂ ਗਾਵਾਂ..ਅ। ਮੈਂ ਕਿਹਾ ਗਾਂਵਾਂ ਗਾਵਾਂ ਗਾਵਾਂ,
ਤੂੰ ਘਰ ਵਿਚ ਗੱਲ ਕਰ ਲੈ, ਕਦ ਸ਼ਗ਼ਨ ਪਾਉਂਣ ਮੈਂ ਆਵਾਂ..।
ਕੁੜੀ:- ਪੈਸੇ ਵਾਲਾ ਅਸੀਂ ਭਾਲਦੇ ਮੁੰਡਾ, ਹੋਵੇ ਚਾਹੇ ਵੱਡਾ ਗੁੰਡਾ,
ਸਰੋਏ ਤੂੰ ਤਾਂ ਲੈ ਕੇ ਘੁੰਮਦਾ, ਟੁੱਟਾ-ਭੱਜਾ ਸਾਇਕਲ ਲੁੰਡਾ,
ਕਾਂਵਾਂ ਕਾਂਵਾਂ ਕਾਂਵਾਂ!.. । ਮੈਂ ਕਿਹਾ ਕਾਂਵਾਂ ਕਾਂਵਾਂ ਕਾਂਵਾਂ,
ਕੋਠੀ ਕਾਰਾਂ ਮੈਂ ਭਾਲਦੀ, ਚਾਹਾਂ ਐਸ਼ ਵਾਲੀ ਜ਼ਿੰਦਗੀ ਬਿਤਾਵਾਂ..।

ਮੁੰਡਾ:- ਐਸ਼ਾਂ ਵਾਲੀ ਜ਼ਿੰਦਗੀ ਭਾਲੇਂ, ਭਾਲਦੀ ਏਂ ਤੂੰ ਮਿੱਠੇ ਮਖਾਣੇ,
ਤੂੰ ਬੈਠੀ ਅਣਜਾਣ ਚੰਦਰੀਏ, ਪਿਆਰ ਸੱਚੇ ਦੀ ਕਦਰ ਨਾ ਜਾਣੇ,
ਵਿਦੇਸ਼ੀ ਬੁੱਢੇ ਨਾਲ ਨੀ ਤੂੰ ਤਾਂ, ਚਾਹੁੰਦੀ ਲੈਣੀਆਂ ਲਾਵਾਂ,
ਨੀ ਜਿੰਦਗੀ ਦਾ ਭੇਦ ਨਾ ਜਾਣੇ, ਤਾਂਹੀਂ ਸੱਚੀ ਗੱਲ ਤੈਨੂੰ ਸਮਝਾਵਾਂ..ਅ।
ਕੁੜੀ:-ਅੱਸੀ ਸਾਲ ਦਾ ਫਰੈੱਡ ਹੈ ਬਣਿਆ, ਮੁੰਡਾ ਵਿਚ ਕਨੇਡਾ ਰਹਿੰਦਾ,
ਪਰਸ਼ੋਤਮ ਜਦ ਉਹ ਚੈਟਿੰਗ ਕਰਦਾ, ਜਾਨੂੰ-ਜਾਨੂੰ ਕਰਦਾ ਰਹਿੰਦਾ,
ਜੇ ਦੁਨੀਆਂ ਨੂੰ ਛੱਡ ਗਿਆ, ਫਿਰ ਮੁਰਗਾ ਨਵਾਂ ਫਸਾਵਾਂ।
ਕੋਠੀ ਕਾਰਾਂ ਮੈਂ ਭਾਲਦੀ, ਚਾਹਾਂ ਐਸ਼ ਵਾਲੀ ਜ਼ਿੰਦਗੀ ਬਿਤਾਵਾਂ..।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

 


Related News