ਸੁਰਿੰਦਰ ਲਾਡੀ ਦਾ ਧਾਰਮਿਕ ਗੀਤ ‘ਮੈਂ ਸ਼ੁਕਰ ਮਨਾਵਾਂ’ ਜਲਦ ਹੋਵੇਗਾ ਰਿਲੀਜ਼
Monday, Apr 01, 2024 - 11:27 AM (IST)

ਜਲੰਧਰ (ਸੋਮ) - ਆਪਣੇ ਗਾਏ ਸਦਾਬਹਾਰ ਗੀਤਾਂ ਕਰ ਕੇ ਪੰਜਾਬੀ ਸਰੋਤਿਆਂ ਦਾ ਮਾਣਮੱਤਾ ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ ਕਾਫੀ ਅਰਸੇ ਤੋਂ ਮਾਂ ਬੋਲੀ ਪੰਜਾਬੀ ਤੇ ਸੱਭਿਆਚਾਰ ਦੀ ਸੇਵਾ ਕਰ ਰਿਹਾ ਹੈ। ਉਸ ਦੇ ਸੰਗੀਤ ਪਰਿਵਾਰ ਦੇ ਸਟੇਜ ਸਕੱਤਰ ਬਲਦੇਵ ਰਾਹੀ ਨੇ ਦੱਸਿਆ ਕਿ ਉਸ ਦਾ ਧਾਰਨਿਕ ਗੀਤ ‘ਮੈਂ ਸ਼ੁਕਰ ਮਨਾਵਾਂ’ ਜਲਦ ਰਿਲੀਜ਼ ਹੋ ਰਿਹਾ ਹੈ। ਇਸ ਧਾਰਮਿਕ ਗੀਤ ਨੂੰ ਗੀਤਕਾਰ ਸ਼ਫੀ ਆਲਮ ਨੇ ਲਿਖਿਆ ਹੈ।
ਇਹ ਖ਼ਬਰ ਵੀ ਪੜ੍ਹੋ - 'ਗੌਡਜ਼ਿਲਾ ਐਕਸ ਕਾਂਗ' ਨੇ ਦਿਲਜੀਤ ਦੋਸਾਂਝ ਦੀ 'ਕਰੂ' ਦੀ ਕੱਢੀ ਹਵਾ, ਬਾਕਸ ਆਫਿਸ 'ਤੇ ਮਾਰੀ ਵੱਡੀ ਮਲ
ਨਾਮਵਰ ਮਿਊਜ਼ਿਕ ਡਾਇਰੈਕਟਰ ਹੈਪੀ ਸਿੰਘ ਯੂ. ਕੇ. ਨੇ ਇਸ ਗੀਤ ਨੂੰ ਆਪਣੇ ਮਧੁਰ ਸੰਗੀਤ ਨਾਲ ਸ਼ਿੰਗਾਰਿਆ ਹੈ। ਇਸ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਦੀਪ ਆਰ. ਡੀ. ਨੇ ਕੀਤਾ ਹੈ। ਇਸ ਦਾ ਪੋਸਟਰ ਨਰੇਸ਼ ਕਾਕਾ ਨੇ ਤਿਆਰ ਕੀਤਾ ਹੈ। ਪ੍ਰੋਡਿਊਸਰ ਸਰਬਜੀਤ ਸਿੰਘ ਨੇ ਇਸ ਧਾਰਮਿਕ ਗੀਤ ਨੂੰ ਖ਼ੁਸ਼ ਮਹਿਕ ਪ੍ਰੀਤ ਬੈਂਸ ਤੇ ਦਿ ਫਲੋ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8