ਮਾਲਟਾ ਨੇ ਸ਼ਰਨਾਰਥੀਆਂ ਲਈ ਆਪਣਾ ਬੰਦਰਗਾਹ ਖੋਲ੍ਹਣ ਤੋਂ ਕੀਤਾ ਇਨਕਾਰ

06/11/2018 10:11:57 AM

ਰੋਮ— ਮਾਲਟਾ ਨੇ ਭੂ-ਮੱਧ ਸਾਗਰ ਤੋਂ ਬਚਾਏ ਗਏ ਸੈਂਕੜੇ ਸ਼ਰਨਾਰਥੀਆਂ ਨੂੰ ਲੈ ਕੇ ਆ ਰਹੀ ਇਕ ਬਚਾਅ ਕਿਸ਼ਤੀ ਲਈ ਆਪਣੀ ਬੰਦਰਗਾਹ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਗੈਰ-ਸਰਕਾਰੀ ਸੰਗਠਨ ਐੱਸ. ਓ. ਐੱਸ. ਮੈਡੀਟੇਰਨੀ ਨੇ ਕੱਲ 629 ਸ਼ਰਨਾਰਥੀਆਂ ਦੀ ਜਾਨ ਬਚਾਈ ਸੀ ਅਤੇ ਫਿਲਹਾਲ ਇਹ ਲੋਕ ਫਰਾਂਸੀਸੀ ਐੱਨ. ਜੀ. ਓ. ਦੇ ਜਹਾਜ਼ ਐਕਵੇਰੀਅਸ 'ਤੇ ਹਨ। ਇਹ ਜਹਾਜ਼ ਫਿਲਹਾਲ ਮਾਲਟਾ ਅਤੇ ਸਿਸਲੀ ਵਿਚਾਲੇ ਹੈ ਅਤੇ ਸੁਰੱਖਿਅਤ ਬੰਦਰਗਾਹ 'ਤੇ ਪਹੁੰਚਣ ਦੀ ਉਡੀਕ ਕਰ ਰਿਹਾ ਹੈ। 
ਇਟਲੀ ਦੇ ਗ੍ਰਹਿ ਮੰਤਰੀ ਮਾਟੀਓ ਸਾਲਵਨੀ ਅਤੇ ਇਟਲੀ ਤੱਟ ਰੱਖਿਆ ਦੇ ਮੁਖੀ ਡਾਨੀਲੋ ਟੋਨੀਨੇਲੀ ਨੇ ਇਕ ਸਾਂਝਾ ਬਿਆਨ ਦੇ ਕੇ ਕਿਹਾ ਕਿ ਮਨੁੱਖੀ ਜੀਵਨ ਦੀ ਰੱਖਿਆ 'ਤੇ ਆਯੋਜਿਤ ਕੌਮਾਂਤਰੀ ਸੰਮੇਲਨਾਂ ਦੇ ਸਨਮਾਨ ਦੀ ਗੱਲ ਕਰੀਏ ਤਾਂ ਮਾਲਟਾ ਲਗਾਤਾਰ ਇਸ ਤੋਂ ਮੂੰਹ ਨਹੀਂ ਮੋੜ ਸਕਦਾ। ਉੱਥੇ ਹੀ ਮਾਲਟਾ ਦੀ ਸਰਕਾਰ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਜੋਸੇਫ ਮਸਕਟ ਨੇ ਇਟਲੀ ਦੇ ਪ੍ਰਧਾਨ ਮੰਤਰੀ ਗਿਯੁਸੇਪੇ ਕੋਂਟੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮਾਲਟਾ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਦਾ ਪੂਰਾ ਪਾਲਣ ਕਰ ਰਿਹਾ ਹੈ।


Related News