ਇਟਲੀ ਦੇ ਖੂਬਸੂਰਤ ਸ਼ਹਿਰਾਂ ਦੇ ਅੱਗੇ ਸਭ ਕੁਝ ਫਿੱਕਾ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ

06/10/2018 2:12:31 PM

ਇਟਲੀ— ਉਂਝ ਦੁਨੀਆ ਭਰ ਵਿਚ ਬਹੁਤ ਹੀ ਖੂਬਸੂਰਤ ਘੁੰਮਣ ਯੋਗ ਥਾਵਾਂ ਹਨ, ਜਿੱਥੇ ਜਾਣਾ ਹਰ ਕੋਈ ਪਸੰਦ ਕਰੇਗਾ। ਇਟਲੀ ਉਨ੍ਹਾਂ 'ਚੋਂ ਇਕ ਹੈ, ਇੱਥੋਂ ਦੇ ਸ਼ਾਨਦਾਰ ਅਤੇ ਖੂਬਸੂਰਤ ਸ਼ਹਿਰ ਹਰ ਕਿਸੇ ਦਾ ਮਨ ਮੋਹ ਲੈਂਦੇ ਹਨ। ਇਟਲੀ ਦੇ ਕੁਝ ਸ਼ਹਿਰਾਂ ਦੀ ਖਾਸੀਅਤ ਇਹ ਹੈ ਕਿ ਇੱਥੇ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਿਸ਼ਤੀ ਦਾ ਸਹਾਰਾ ਲਿਆ ਜਾਂਦਾ ਹੈ। ਇਟਲੀ ਦੇ ਮਸ਼ਹੂਰ ਚਰਚ, ਕਲੌਕ ਟਾਵਰ, ਰੈਸਟੋਰੈਂਟ ਅਤੇ ਅਜਾਇਬ ਘਰ ਵੀ ਦੇਖਣ ਵਾਲੇ ਹਨ। ਆਓ ਜਾਣਦੇ ਹਾਂ ਇਨ੍ਹਾਂ ਸ਼ਹਿਰਾਂ ਬਾਰੇ—

PunjabKesari
ਰੋਮ— ਰੋਮ ਇਟਲੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਰੋਮ 'ਚ ਸਥਿਤ ਅਜਾਇਬ ਘਰ, ਚਰਚਾਂ ਦੇਖਣ ਯੋਗ ਹਨ। ਇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ।

PunjabKesari
ਵਰੋਨਾ— ਵੋਰਨਾ ਵੀ ਇਟਲੀ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ 'ਚੋਂ ਇਕ ਹੈ। ਇਸ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। 

PunjabKesari

ਵੇਨਿਸ— ਇਟਲੀ ਦਾ ਸ਼ਹਿਰ ਵੇਨਿਸ ਖੂਬਸੂਰਤ ਸ਼ਹਿਰਾਂ 'ਚੋਂ ਇਕ ਗਿਣਿਆ ਜਾਂਦਾ ਹੈ। ਵੇਨਿਸ 'ਚ ਸਥਿਤ ਇਮਾਰਤਾਂ ਬਹੁਤ ਹੀ ਖੂਬਸੂਰਤ ਹਨ, ਜੋ ਕਿ ਦੇਖਣ ਵਾਲੇ ਨੂੰ ਮੋਹ ਲੈਂਦੀਆਂ ਹਨ। 

PunjabKesari

ਲੇਸੀ— ਇਟਲੀ ਦਾ ਸ਼ਹਿਰ ਲੇਸੀ ਵੀ ਬਹੁਤ ਖੂਬਸੂਰਤ ਹੈ, ਜਿੱਥੇ ਸੁੰਦਰ ਇਮਾਰਤਾਂ ਹਨ ਅਤੇ ਇੱਥੇ ਇਕ ਲੱਖ ਤੋਂ ਵਧੇਰੇ ਲੋਕ ਰਹਿੰਦੇ ਹਨ। ਇਹ ਸ਼ਹਿਰ ਰੋਮ ਵਾਂਗ ਵੱਡਾ ਹੈ। ਇਹ ਸ਼ਹਿਰ ਬਾਕੀ ਸ਼ਹਿਰਾਂ ਨਾਲੋਂ ਥੋੜ੍ਹਾ ਵੱਖਰਾ ਹੈ, ਕਿਉਂਕਿ ਇੱਥੇ ਬਹੁਤ ਹੀ ਸੋਹਣੀਆਂ ਇਮਾਰਤਾਂ ਹਨ। 

PunjabKesari

ਫਲੋਰੈਂਸ— ਫਲੋਰੈਂਸ ਇਟਲੀ ਦਾ ਖੂਬਸੂਰਤ ਸ਼ਹਿਰ ਹੈ। ਫਲੋਰੈਂਸ ਸ਼ਹਿਰ 'ਚ ਆ ਕੇ ਕਲਾਕਾਰ ਅਤੇ ਲਿਖਾਰੀ ਪ੍ਰਭਾਵਿਤ ਹੋ ਜਾਂਦੇ ਹਨ, ਅਜਿਹਾ ਕਿਉਂ ਹੈ ਇਹ ਤਾਂ ਤੁਹਾਨੂੰ ਇੱਥੇ ਆ ਕੇ ਪਤਾ ਲੱਗੇਗਾ। ਇਸ ਸ਼ਹਿਰ ਦੀਆਂ ਇਮਾਰਤਾਂ ਅਤੇ ਉਨ੍ਹਾਂ ਦੇ ਬਣੇ ਗੁੰਬਦ ਬਹੁਤ ਹੀ ਖੂਬਸੂਰਤ ਹਨ।


Related News