ਭਾਰਤ-ਚੀਨ ਸਰਹੱਦੀ ਮੁੱਦੇ ਨੂੰ ''ਤੂਲ'' ਨਹੀਂ ਦਿੱਤੀ ਜਾਣੀ ਚਾਹੀਦੀ : ਚੀਨ

04/09/2018 6:58:51 PM

ਬੀਜਿੰਗ— ਚੀਨੀ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ-ਚੀਨ ਸਰਹੱਦੀ ਮੁੱਦੇ ਨੂੰ 'ਤੂਲ' ਨਹੀਂ ਦਿੱਤੀ ਜਾਣੀ ਚਾਹੀਦੀ ਤੇ ਸਰਹੱਦੀ ਇਲਾਕਿਆਂ 'ਚ ਸ਼ਾਂਤੀ ਬਣਾਏ ਰੱਖਣ ਲਈ ਦੋਵਾਂ ਪੱਖਾਂ ਨੂੰ ਸਮਝੋਤੇ ਦਾ ਪਾਲਣ ਕਰਨਾ ਚਾਹੀਦਾ ਹੈ। ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਸੰਵੇਦਨਸ਼ੀਲ ਆਸਾਫਿਲਾ ਇਲਾਕੇ 'ਚ ਭਾਰਤੀ ਫੌਜੀਆਂ ਦੀ ਕਾਰਵਾਈ 'ਤੇ ਚੀਨ ਵਲੋਂ ਦਰਜ ਕਰਵਾਏ ਗਏ ਵਿਰੋਧ ਸਬੰਧੀ ਖਬਰ 'ਤੇ ਸਵਾਲਾਂ ਦਾ ਮੰਤਰਾਲੇ ਨੇ ਸਿੱਧਾ ਕੋਈ ਜਵਾਬ ਨਹੀਂ ਦਿੱਤਾ ਹੈ। ਭਾਰਤੀ ਪੱਖ ਨੇ ਬੀਜਿੰਗ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਹੈ।
ਖਬਰ ਬਾਰੇ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਯਾਂਗ ਨੇ ਕਿਹਾ ਕਿ ਜਿਥੇ ਤੱਕ ਭਾਰਤ-ਚੀਨ ਸਰਹੱਦ 'ਤੇ ਸਥਿਤੀ ਦੀ ਗੱਲ ਹੈ, ਮੈਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਦੇ ਦੇ ਪ੍ਰਸਤਾਵ 'ਚ ਦੇਰੀ ਦੇ ਮੱਦੇਨਜ਼ਰ ਅਸੀਂ ਉਮੀਦ ਕਰਦੇ ਹਾਂ ਕਿ ਮੁੱਦੇ ਨੂੰ ਤੂਲ ਦੇਣ ਦੀ ਬਜਾਏ ਦੋਵੇਂ ਪੱਖ ਸਮਝੋਤੇ ਦਾ ਪਾਲਣ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਹਲਾਂਕਿ ਉਨ੍ਹਾਂ ਨੇ ਕਿਹਾ ਕਿ ਚੀਨ ਨੇ ਲਗਾਤਾਰ ਕਿਹਾ ਹੈ ਕਿ ਬੀਜਿੰਗ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੰਦਾ। ਉਸ ਦਾ ਦਾਅਵਾ ਹੈ ਕਿ ਇਹ ਦੱਖਣੀ ਤਿੱਬਤ ਦਾ ਹਿੱਸਾ ਹੈ।
ਗੇਂਗ ਨੇ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਚੀਨ ਦਾ ਰੁਖ ਸਮਾਨ ਤੇ ਸਪੱਸ਼ਟ ਹੈ। ਚੀਨ ਦੀ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਮਾਨਤਾ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਸਰਹੱਦੀ ਮੁੱਦਿਆਂ ਨੂੰ ਸੁਲਝਾਉਣ ਤੇ ਸਹੀ ਹੱਲ ਲਈ ਵਿਚਾਰ-ਵਟਾਂਦਰਾ ਤੇ ਸਮਝੋਤਾ ਗੱਲਬਾਤ 'ਚ ਹਿੱਸੇਦਾਰੀ ਕਰ ਰਿਹਾ ਹੈ, ਜੋ ਕਿ ਦੋਵਾਂ ਪੱਖਾਂ ਲਈ ਸਵਿਕਾਰਯੋਗ ਹੋਵੇ। ਦੋਵਾਂ ਪੱਖਾਂ ਦੇ ਸਰਹੱਦੀ ਮੁੱਦਿਆਂ ਨੂੰ ਸੁਲਝਾਉਣ ਲਈ ਵਿਸ਼ੇਸ਼ ਪ੍ਰਤੀਨਿਧੀ ਪੱਧਰੀ ਗੱਲਬਾਤ ਦਾ ਸਿਸਟਮ ਹੈ।


Related News