ਏਅਰ ਇੰਡੀਆ ਨੇ ਸਾਊਦੀ ਅਰਬ ''ਤੋਂ ਇਸਰਾਈਲ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

03/23/2018 10:49:17 PM

ਤੇਲ ਅਵੀਵ/ਜਲੰਧਰ— ਏਅਰ ਇੰਡੀਆ ਨੇ ਵੀਰਵਾਰ ਨੂੰ ਦਿੱਲੀ ਤੋਂ ਇਸਰਾਈਲ ਦੀ ਰਾਜਧਾਨੀ ਤੇਲ ਅਵੀਵ ਲਈ ਉਡਾਣ ਸ਼ੁਰੂ ਕੀਤੀ। ਸਾਊਦੀ ਅਰਬ ਵੱਲੋਂ ਇਸਰਾਈਲ ਜਾਣ ਵਾਲੀਆਂ ਉਡਾਣਾਂ ਲਈ ਆਪਣੇ ਹਵਾਈ ਖੇਤਰ ਦੇ ਇਸਤੇਮਾਲ ਦੀ ਪ੍ਰਵਾਨਗੀ ਤੋਂ ਬਾਅਦ ਇਹ ਪਹਿਲੀ ਉਡਾਣ ਸੀ, ਜੋ ਤੇਲ ਅਵੀਵ ਪਹੁੰਚੀ। ਇਹ ਅਰਬ ਸ਼ਾਸਨ ਤੇ ਇਸਰਾਈਲ ਵਿਚਾਲੇ ਰਿਸ਼ਤੇ ਸੁਧਰਨ ਦੇ ਸੰਕੇਤ ਹਨ। ਏਅਰ ਇੰਡੀਆ ਦੀ ਉਡਾਣ ਨੰਬਰ ਏ. ਆਈ. 139 ਤੇਲ ਅਵੀਵ ਦੇ ਬੇਨ ਗੁਨੀਅਰ ਹਵਾਈ ਅੱਡੇ 'ਤੇ ਤੈਅ ਸਮੇਂ ਤੋਂ ਕਰੀਬ ਅੱਧਾ ਘੰਟਾ ਦੇਰੀ ਨਾਲ ਉਤਰੀ। ਇਸਰਾਈਲ ਦੇ ਟਰਾਂਸਪੋਰਟ ਮੰਤਰੀ ਯਿਜਰਾਈਲ ਕੇਟਜ ਨੇ ਕਿਹਾ ਕਿ ਇਹ ਇਤਿਹਾਸਿਕ ਪਲ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਾਊਦੀ ਅਰਬ ਅਤੇ ਇਸਰਾਈਲ ਵਿਚਾਲੇ ਇਕ ਅਧਿਕਾਰਕ ਸਬੰਧ ਸਥਾਪਤ ਹੋਇਆ ਹੈ। ਇਸ ਮੌਕੇ ਇਸਰਾਈਲ ਦੇ ਸੈਰ-ਸਪਾਟਾ ਮੰਤਰੀ ਵੀ ਉਡਾਣ ਦੇ ਸਵਾਗਤ ਲਈ ਹਾਜ਼ਰ ਰਹੇ।


Related News