ਜਲਦੀ ਲਾਂਚ ਹੋਵੇਗੀ ਫੋਰਸ ਦੀ ਅਪਡੇਟਿਡ SUV Gurkha

03/23/2018 6:08:38 PM

ਜਲੰਧਰ- ਵਾਹਨ ਨਿਰਮਾਤਾ ਕੰਪਨੀ ਫੋਰਸ ਮੋਟਰਸ ਬਾਜ਼ਾਰ 'ਚ ਜਲਦੀ ਹੀ ਆਪਣੀ ਐੱਸ.ਯੂ.ਵੀ. ਗੁਰਖਾ ਦਾ ਨਵਾਂ ਮਾਡਲ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਆਪਣੀ ਇਸ ਕਾਰ 'ਚ ਕਈ ਨਵੇਂ ਫੀਚਰਸ ਸ਼ਾਮਿਲ ਕੀਤੇ ਹਨ, ਜਿਸ ਨਾਲ ਇਹ ਕਾਰ ਹੋਰ ਵੀ ਬਿਹਤਰ ਬਣ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਕਾਰ ਦਾ ਮੁਕਾਬਲਾ ਮਹਿੰਦਰਾ ਥਾਰ ਨਾਲ ਹੋਵੇਗਾ। 
ਫੋਰਸ ਮੋਟਰਸ ਦੇ ਪ੍ਰਬੰਧ ਨਿਰਦੇਸ਼ਕ ਪ੍ਰਸਨ ਫਿਰੋਦੀਆ ਨੇ ਕਿਹਾ ਕਿ ਫੋਰਸ ਗੁਰਖਾ ਸਾਡੇ ਲਈ ਸਭ ਤੋਂ ਅਹਿਮ ਹੈ। ਜਲਦੀ ਹੈ ਇਸ ਨੂੰ ਅਪਡੇਟ ਕੀਤਾ ਜਾਵੇਗਾ। ਇਹ ਪਹਿਲਾਂ ਦੀ ਤਰ੍ਹਾਂ ਦਮਦਾਰ ਹੋਵੇਗੀ। ਇਸ ਨੂੰ ਅਕਤੂਬਰ 2019 'ਚ ਲਾਗੂ ਹੋਣ ਵਾਲੇ ਨਿਊ ਵ੍ਹੀਕਲ ਸੇਫਟੀ ਅਸੈਸਮੈਂਟ ਪ੍ਰੋਗਰਾਮ (ਬੀ.ਐੱਨ.ਵੀ.ਐੱਸ.ਏ.ਪੀ.) ਮਾਨਕਾਂ ਦੇ ਹਿਸਾਬ ਨਾਲ ਤਿਆਰ ਕੀਤਾ ਜਾਵੇਗਾ। 

ਫੀਚਰਸ
ਮੌਜੂਦਾ ਗੁਰਖਾ 'ਚ ਬੀ.ਐੱਸ. 4 ਸਮਰੱਥਾ ਵਾਲਾ  2.6 ਲੀਟਰ ਦਾ 4-ਸਿਲੰਡਰ ਡੀਜ਼ਲ ਇੰਜਣ ਲੱਗਾ ਹੈ ਜੋ 85 ਪੀ.ਐੱਸ. ਦੀ ਪਾਵਰ ਅਤੇ 230 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਪਡੇਟ ਗੁਰਖਾ 'ਚ ਬੀ.ਐੱਸ.-6 ਸਮਰੱਥਾ ਵਾਲਾ ਇੰਜਣ ਦਿੱਤਾ ਜਾ ਸਕਦਾ ਹੈ। 
ਇਸ ਤੋਂ ਇਲਾਵਾ ਕਾਰ 'ਚ ਏਅਰਬੈਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.) ਅਤੇ ਸੀਟ ਬੈਲਟ ਰਿਮਾਇੰਡਰ ਦਿੱਤੇ ਜਾ ਸਕਦੇ ਹਨ। ਫਿਲਹਾਲ ਇਸ ਕਾਰ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।


Related News